ਹੈਦਰਾਬਾਦ- 'ਪੁਸ਼ਪਾ 2' ਦੇ ਦਿੱਗਜ ਅਦਾਕਾਰ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਦੀ ਨਾਮਪੱਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਅਦਾਕਾਰ ਨੂੰ ਸੰਧਿਆ ਥੀਏਟਰ ਭਾਜੜ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਮਿਲੀ। ਇਹ ਘਟਨਾ 4 ਦਸੰਬਰ ਨੂੰ ਹੋਈ, ਜਦੋਂ ਅੱਲੂ ਅਰਜੁਨ ਸੰਧਿਆ ਥੀਏਟਰ 'ਚ 'ਪੁਸ਼ਪਾ 2' ਦੇ ਪ੍ਰੀਮੀਅਰ 'ਚ ਸ਼ਾਮਲ ਹੋਏ। ਅਦਾਕਾਰ ਦੀ ਇਕ ਝਲਕ ਪਾਉਣ ਲਈ ਭੀੜ ਬੇਕਾਬੂ ਹੋ ਗਈ ਸੀ। ਇਸ ਦੌਰਾਨ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਬੱਚਾ ਜ਼ਖ਼ਮੀ ਹੋ ਗਿਆ।
ਘਟਨਾ ਦੇ ਸਿਲਸਿਲੇ 'ਚ ਅੱਲੂ ਅਰਜੁਨ ਨੂੰ 13 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤੇਲੰਗਾਨਾ ਹਾਈ ਕੋਰਟ ਨੇ 50 ਹਜ਼ਾਰ ਦੇ ਮੁਚਲਕੇ 'ਤੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਅਤੇ ਰਿਹਾਅ ਕਰ ਦਿੱਤਾ। ਰੇਵਤੀ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਚਿੱਕੜਪੱਲੀ ਪੁਲਸ ਸਟੇਸ਼ਨ 'ਚ ਅੱਲੂ ਅਰਜੁਨ, ਉਨ੍ਹਾਂ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਖ਼ਿਲਾਫ਼ ਕਈ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। 24 ਦਸੰਬਰ ਨੂੰ ਜ਼ਖਮੀ ਬੱਚੇ ਦੇ ਪਿਤਾ ਭਾਸਕਰ ਨੇ ਦੱਸਿਆ ਕਿ ਉਸ ਦੇ ਬੇਟੇ ਨੇ 20 ਦਿਨਾਂ ਦੀ ਦੇਖਭਾਲ ਤੋਂ ਬਾਅਦ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸਪੋਰਟ ਲਈ ਅੱਲੂ ਅਰਜੁਨ ਅਤੇ ਤੇਲੰਗਾਨਾ ਸਰਕਾਰ ਦਾ ਧੰਨਵਾਦ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਮੰਤਰੀ ਵੈਸ਼ਨਵ ਨੇ ਤਿੰਨ ਨਵੀਆਂ ਰੇਲ ਗੱਡੀਆਂ ਨੂੰ ਵਿਖਾਈ ਹਰੀ ਝੰਡੀ
NEXT STORY