ਪਟਿਆਲਾ (ਬਲਜਿੰਦਰ) : ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਪਤੀ-ਪਤਨੀ ਨੂੰ ਮਹਿਮਦਪੁਰ ਕੋਲ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਾਹਰ ਸਿੰਘ ਵਾਸੀ ਪਿੰਡ ਮਹਿਮਦਪੁਰ ਵਜੋਂ ਹੋਈ। ਇਸ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਕਿਰਨਦੀਪ ਕੌਰ ਪੁੱਤਰੀ ਨਾਹਰ ਸਿੰਘ ਵਾਸੀ ਪਿੰਡ ਮਹਿਮਦਪੁਰ ਥਾਣਾ ਪਸਿਆਣਾ ਦੀ ਸ਼ਿਕਾਇਤ ’ਤੇ ਗੱਡੀ ਦੇ ਡਰਾਈਵਰ ਆਦੇਸ਼ ਕੁਮਾਰ ਪੁੱਤਰ ਦੇਵੀ ਚੰਦ ਵਾਸੀ ਤਫੱਜਲਪੁਰ ਪਟਿਆਲਾ ਖ਼ਿਲਾਫ 279, 304 ਏ ਅਤੇ 427 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ।
ਕਿਰਨਦੀਪ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉੁਸ ਦੇ ਪਿਤਾ ਅਤੇ ਮਾਤਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਮਹਿਮਦਪੁਰ ਕੋਲ ਜਾ ਰਹੇ ਹਨ, ਜਿਥੇ ਉਕਤ ਡਰਾਈਵਰ ਨੇ ਆਪਣੀ ਤੇਜ਼ ਰਫਤਾਰ ਗੱਡੀ ਲਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਮਾਰੀ। ਇਸ ਹਾਦਸੇ ਵਿਚ ਉਸ ਦੇ ਪਿਤਾ ਨਾਹਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
6 ਮਹੀਨੇ ਦੀ ਜਾਂਚ ਤੋਂ ਬਾਅਦ ਪਿੰਡ ਫੱਗਣਮਾਜਰਾ ਦਾ ਸਰਪੰਚ ਤੇ ਪੰਚ ’ਤੇ ਵੱਡੀ ਕਾਰਵਾਈ
NEXT STORY