ਫਤਿਹਗੜ੍ਹ ਸਾਹਿਬ (ਰਾਜਕਮਲ)-ਅੱਜ ਦੇ ਬਦਲਦੇ ਮਾਹੌਲ ਵਿਚ ਡਾਇਬਟੀਜ਼ ਹੋਣਾ ਇਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ ਜਦੋਂਕਿ ਪਹਿਲਾਂ 40-50 ਦੀ ਉਮਰ ਵਾਲਿਆਂ ਵਿਚ ਹੀ ਇਹ ਬੀਮਾਰੀ ਸੁਣੀ ਜਾਂਦੀ ਸੀ ਪਰ ਹੁਣ ਤਾਂ ਬੱਚੇ ਵੀ ਇਸ ਦੀ ਲਪੇਟ ਵਿਚ ਦੇਖਣ ਨੂੰ ਮਿਲ ਰਹੇ ਹਨ, ਜੋ ਕਿ ਭਵਿੱਖ ਦੀ ਬੇਹੱਦ ਗੰਭੀਰ ਸਮੱਸਿਆ ਬਣ ਸਕਦੀ ਹੈ। ਜੇਕਰ ਤੁਸੀਂ ਵੀ ਡਾਇਬਟੀਜ਼ ਤੋਂ ਬਚਣਾ ਚਾਹੁੰਦੇ ਹੋ ਤਾਂ ਹੈਲਦੀ ਲਾਈਫ ਸਟਾਈਲ, ਕਸਰਤ ਤੇ ਪੌਸ਼ਟਿਕ ਖਾਣੇ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਜਾਵੇ। ਡਾਇਬਟੀਜ਼ ਕੀ ਹੈ, ਕਿਵੇਂ ਹੁੰਦੀ ਹੈ, ਕੀ ਕਾਰਨ ਹੈ, ਕਿਵੇਂ ਬਚਿਆ ਜਾ ਸਕਦਾ ਹੈ? ਅਕਸਰ ਅਜਿਹੇ ਸਵਾਲ ਸਭ ਦੇ ਮਨ ਵਿਚ ਆਉਂਦੇ ਹਨ, ਤਾਂ ਆਓ ਜਗ ਬਾਣੀ ਰਾਹੀ ਡਾਇਬਟੀਜ਼ ਮਾਹਿਰਾਂ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਦਿਵਾਉਂਦੇ ਹਾਂ। ਇਸ ਸਬੰਧੀ ਸੰਜੀਵਨੀ ਹਸਪਤਾਲ ਬੱਸੀ ਪਠਾਣਾਂ ਦੀ ਡਾ. ਸ਼ਿਫਾਲੀ ਗਰਗ ਨੇ ਦੱਸਿਆ ਕਿ ਸ਼ੂਗਰ ਸਾਡੇ ਸਰੀਰ ਲਈ ਊਰਜਾ (ਇੰਸੁਲਿਨ) ਦਾ ਅਹਿਮ ਸਾਧਨ ਹੈ ਤੇ ਜਦੋਂ ਸਰੀਰ ਕਿਸੇ ਕਾਰਨ ਇਸ ਦਾ ਇਸਤੇਮਾਲ ਨਹੀਂ ਕਰ ਸਕਦਾ ਤਾਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨੂੰ ਸ਼ੂਗਰ ਆਖਦੇ ਹਨ, ਜੋ ਚਿਰਕਾਲਿਕ ਬੀਮਾਰੀ ਹੈ ਅਤੇ ਸਰੀਰ ਦੇ ਹਰ ਹਿੱਸੇ ’ਤੇ ਇਸ ਦਾ ਮਾਡ਼ਾ ਅਸਰ ਪੈਂਦਾ ਹੈ। ਆਮ ਤੌਰ ’ਤੇ ਜਦੋਂ ਲੋਕ ਸਮੇਂ ’ਤੇ ਖਾਣਾ ਨਹੀਂ ਖਾਂਦੇ, ਜ਼ਿਆਦਾ ਮਿੱਠਾ-ਜੰਕ ਫੂਡ ਖਾਂਦੇ ਹਨ, ਖਾਣਾ ਖਾਂਦੇ ਹੀ ਸੌਂ ਜਾਂਦੇ ਹਨ ਤਾਂ ਭਾਰ, ਵੀ. ਪੀ. ਵਧਣ ਨਾਲ ਕੋਲੈਸਟਰੋਲ ਸੰਤੁਲਿਤ ਨਹੀਂ ਹੁੰਦਾ, ਜਿਸ ਨਾਲ ਡਾਇਬਟੀਜ਼ ਹੋ ਸਕਦੀ ਹੈ। ਮੌਜੂਦਾ ਸਮੇਂ ਵਿਚ ਬੱਚਿਆਂ ਵਿਚ ਸਰੀਰਕ ਰੂਪ ਵਿਚ ਨਿਸ਼ਕਿਰਿਯਤਾ ਡਾਇਬਟੀਜ਼ ਵੱਲ ਵਧਦੀ ਰਹਿੰਦੀ ਹੈ। ਸ਼ੂਗਰ ਦੀਆਂ ਕਿਸਮਾਂ ਟਾਈਪ-1 : ਡਾਇਬਟੀਜ਼ : ਇਸ ਵਿਚ ਕੁੱਝ ਲੋਕ ਪ੍ਰਤੀਰੋਧ ਤੱਤ ਆਉਣ ਨਾਲ ਇੰਸੁਲਿਨ ਬਣਾਉਣ ਵਾਲੇ ਸੈੱਲ ਖਤਮ ਹੋ ਜਾਂਦੇ ਹਨ। ਇਸ ਵਿਚ ਟੀਕਾ ਲਾਇਆ ਜਾਂਦਾ ਹੈ ਜਦੋਂਕਿ ਸ਼ੂਗਰ ਦੀ ਗੋਲੀ ਬੇਅਸਰ ਹੋ ਜਾਂਦੀ ਹੈ। ਆਮ ਤੌਰ ’ਤੇ ਇਹ ਬੱਚਿਆਂ, ਨੌਜਵਾਨਾਂ ਵਿਚ ਜ਼ਿਆਦਾ ਪਾਈ ਜਾਂਦੀ ਹੈ। ਟਾਈਪ-2 ਡਾਇਬਟੀਜ਼. : ਇਸ ਵਿਚ ਸ਼ੁਰੂਆਤੀ ਪਡ਼ਾਅ ਵਿਚ ਇੰਸੁਲਿਨ ਦੀ ਮਾਤਰਾ ਸਰੀਰ ਵਿਚ ਆਮ ਜਾਂ ਜ਼ਿਆਦਾ ਹੋ ਜਾਂਦੀ ਹੈ ਪਰ ਇੰਸੁਲਿਨ ਰੈਜੀਸਟੇਸ਼ਨ ਕਾਰਨ ਇੰਸੁਲਿਨ ਕੰਮ ਨਹੀਂ ਕਰ ਸਕਦਾ। ਇਸ ਕੈਟੇਗਰੀ ਵਿਚ ਜ਼ਿਆਦਾਤਰ ਮਰੀਜ਼ ਆਉਂਦੇ ਹਨ ਅਤੇ ਪਹਿਲਾਂ ਸ਼ੂਗਰ ਦੀਆਂ ਗੋਲੀਆਂ ਅਸਰਦਾਰ ਹੁੰਦੀਆਂ ਹਨ ਪਰ ਬਾਅਦ ਵਿਚ ਇੰਸੁਲਿਨ ਦੀ ਲੋਡ਼ ਪੈਂਦੀ ਹੈ। ਜੈਸਟੇਸ਼ਨ ਸ਼ੂਗਰ ਇਸ ਵਿਚ ਗਰਭਵਤੀ ਅੌਰਤਾਂ ਵਿਚ ਸ਼ੂਗਰ ਵਧ ਜਾਂਦੀ ਹੈ, ਜਿਸ ਨੂੰ ਕੰਟਰੋਲ ਨਾ ਕਰਨ ’ਤੇ ਮਾਂ ਤੇ ਬੱਚੇ ’ਤੇ ਮਾਡ਼ਾ ਅਸਰ ਪੈ ਸਕਦਾ ਹੈ। ਪ੍ਰਸਵ ਤੋਂ ਬਾਅਦ ਸ਼ੂਗਰ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ ਨਹੀਂ ਤਾਂ ਟਾਈਪ-2 ਸ਼ੂਗਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ। ਸੈਕੰਡਰੀ ਸ਼ੂਗਰ : ਇਸ ਵਿਚ ਕੁੱਝ ਹੋਰ ਬੀਮਾਰੀਆਂ (ਕੁਸ਼ਿਗਸਿੰਡਰੋਮ, ਅਕ੍ਰੋਮੇਗਲਯੂ, ਪੈਕਟਿਟਸ, ਪੈਕ੍ਰਿਯਾਸ ਦੀ ਸਰਜਰੀ) ਜਾਂ ਕੁੱਝ ਦਵਾਈਆਂ ਦੇ ਕਾਰਨ ਸ਼ੂਗਰ ਵਧ ਜਾਂਦੀ ਹੈ। ਲੱਛਣ ਪਿਆਸ-ਭੁੱਖ ਵਿਚ ਵਾਧਾ ਪਿਸ਼ਾਬ ਵਾਰ-ਵਾਰ ਆਉਣਾ ਸਰੀਰ ’ਤੇ ਦਾਗ, ਨਿਸ਼ਾਨ ਬਣਾਉਣਾ ਬਿਨਾਂ ਕਾਰਨ ਭਾਰ ਵਧਣਾ ਥਕਾਵਟ ਰਹਿਣਾ ਚਿਡ਼ਚਿਡ਼ਾਪਣ ਦਿਖਾਈ ਦੇਣ ਵਿਚ ਧੁੰਦਲਾਪਨ ਜ਼ਖਮ ਦਾ ਹੌਲੀ ਰਫ਼ਤਾਰ ਨਾਲ ਭਰਨਾ ਵਾਰ-ਵਾਰ ਕੋਈ ਸੰਕ੍ਰਮਣ ਹੋਣਾ ਪੈਰ ਸੁੰਨ ਹੋਣਾ ਜਾਂ ਜਲਣ ਹੋਣੀ ਕਿਹਡ਼ੇ ਹਾਲਾਤ ਵਿਚ ਸ਼ੂਗਰ ਹੋਣ ਦੀ ਸੰਭਾਵਨਾ ਪਰਿਵਾਰ ਵਿਚ ਕਿਸੇ ਦਾ ਸ਼ੂਗਰ ਨਾਲ ਪੀੜਤ ਹੋਣਾ ਜ਼ਿਆਦਾ ਮੋਟਾਪਾ ਹੋਣਾ ਗਤੀਹੀਣ ਜੀਵਨ ਸ਼ੈਲੀ ਹਾਈ ਬਲੱਡ ਪ੍ਰੈਸ਼ਰ ਨਾਲ ਪੀਡ਼ਤ ਗਰਭ ਅਵਸਥਾ ਵਿਚ ਸ਼ੂਗਰ ਹੋਣਾ ਜ਼ਿਆਦਾ ਬੈਠੇ ਰਹਿਣਾ ਕਿਹਡ਼ੇ ਅੰਗਾਂ ’ਤੇ ਜ਼ਿਆਦਾ ਅਸਰ ਦਿਲ, ਗੁਰਦਾ, ਅੱਖਾਂ, ਨਸਾਂ, ਦਿਮਾਗ, ਕੋਲੈਸਟਰੋਲ ਵਧਣਾ, ਲਕਵਾ, ਤੰਤਰਿਕ ਸਮੱਸਿਆ। ਕੰਟਰੋਲ ਕਿਵੇਂ ਰੱਖਿਆ ਜਾਵੇ ਆਹਾਰ ਪਾਲਣ (ਖਾਣੇ ਦਾ ਸਮਾਂ ਨਿਸ਼ਚਿਤ ਰੱਖੋ ਤੇ ਜ਼ਿਆਦਾ ਖਾਣ ਤੋਂ ਬਚੋ)। ਕਸਰਤ (ਹਫ਼ਤੇ ਵਿਚ ਪੰਜ ਦਿਨ 30 ਮਿੰਟ ਲਈ ਕਸਰਤ ਜ਼ਰੂਰੀ, ਭਾਰ ਕੰਟਰੋਲ ਕਰੋ) ਖੂਨ ਸ਼ਰਕਰਾ ਦੀ ਜਾਂਚ (ਗਲੂਕੋਮੀਟਰ ਜਾਂ ਪ੍ਰਯੋਗਸ਼ਾਲਾ ਵਿਚ ਖਾਲੀ ਪੇਟ, ਖਾਣੇ ਦੇ 2 ਘੰਟੇ ਬਾਅਦ ਰੈਗੂਲਰ ਜਾਂਚ ਕਰਵਾਓ)
ਜੀਸਸ ਸੇਵੀਰਅਰਜ਼ ਸਕੂਲ ਨੇ ਕ੍ਰਾਸ ਕੰਟਰੀ ਰੇਸ ਕਰਵਾਈ
NEXT STORY