ਪਟਿਆਲਾ (ਅਲੀ) - ਘਨੌਰ ਵਿਖੇ ਜੈਸਪਰ ਸਕੂਲ ’ਚ ਬੱਚਿਆਂ ਵੱਲੋ ਸਲਾਨਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪ੍ਰਿੰਸੀਪਲ ਰਵਿੰਦਰ ਸਿੰਘ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਕਾਲਜ ਘਨੌਰ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਚੇਅਰਮੈਨ ਬੀ. ਫੋਗਾਟ, ਵਾਈਸ ਚੇਅਰਮੈਨ ਬ੍ਰਹਮਦੇਵ ਫੋਗਾਟ, ਕਰਨਲ ਸਤਵੰਤ ਸਿੰਘ ਤੇ ਸੰਤੋਸ਼ ਕੁਮਾਰ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਵਿਚ ਸਕੂਲ ਦੇ ਛੋਟੀਅਾਂ ਤੇ ਵੱਡੀਅਾਂ ਕਲਾਸਾਂ ਦੇ ਬੱਚਿਆਂ ਨੇ ਗਿੱਧਾ, ਭੰਗਡ਼ਾ, ਗੀਤ, ਨਾਟਕ ਰਾਹੀਂ ਭਰੂਣ ਹੱਤਿਆ, ਮਾਂ ਦਿਵਸ, ਫੌਜ ਤੇ ਸਵੱਛ ਭਾਰਤ ਵਿਸ਼ੇ ’ਤੇ ਪੇਸ਼ਕਾਰੀਅਾਂ ਦਿੱਤੀਅਾਂ। ਪ੍ਰੋਗਰਾਮ ’ਚ ਸਕਿੱਟ ਰਾਹੀਂ ”ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਵੀ ਸੰਦੇਸ਼ ਦਿੱਤਾ ਤੇ ਗੀਤਾਂ ਰਾਹੀਂ ਸ਼ਹੀਦ ਫੌਜੀਅਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਮਾਤਾ-ਪਿਤਾ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਸਕੂਲ ’ਚ ਵਧੀਆ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਰਵਿੰਦਰ ਸਿੰਘ ਵੱਲੋ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।
ਦੀਵਾਲੀ ਦੇ ਮਦੇਨਜ਼ਰ ਰਾਜਪੁਰਾ ’ਚ ਪੁਲਸ ਨੇ ਕੱਢਿਆ ਮਾਰਚ
NEXT STORY