ਮਾਹਿਲਪੁਰ, (ਜ. ਬ.)- ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਸਕਰੂਲੀ ਤੇ ਡੰਡੇਵਾਲ ਦੇ ਵਿਚਕਾਰ ਖੇਤਾਂ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦਰਮਿਆਨ ਹੋਏ ਝਗੜੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮਸ਼ਾਦ ਪੁੱਤਰ ਮੀਰ ਹਸਨ ਵਾਸੀ ਸੋਸਪੁਰ, ਦੇਹਰਾਦੂਨ (ਉਤਰਾਖੰਡ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿੰਡ ਡੰਡੇਵਾਲ ਤੇ ਸਕਰੂਲੀ ਵਿਚਕਾਰ ਪਾਪੂਲਰ ਦੇ ਦਰੱਖਤ ਕੱਟਣ ਦਾ ਕੰਮ ਚੱਲ ਰਿਹਾ ਹੈ। ਉਹ ਟੱਕ ਦਾ ਕੰਮ ਖ਼ਤਮ ਕਰ ਕੇ ਹੁਸ਼ਿਆਰਪੁਰ ਚਲਾ ਗਿਆ ਸੀ ਅਤੇ ਉਸ ਦਾ ਇਕ ਮਜ਼ਦੂਰ ਮਨੀਸ਼ ਕੁਮਾਰ ਉਰਫ ਨੀਨਾ ਪੁੱਤਰ ਅਤਰ ਸਿੰਘ ਵਾਸੀ ਤਿਪਰਪੁਰ, ਥਾਣਾ ਸਹਿਸਪੁਰ, ਜ਼ਿਲਾ ਦੇਹਰਾਦੂਨ (ਉਤਰਾਖੰਡ) ਹਰਭਜਨ ਸਿੰਘ ਪੁੱਤਰ ਹਜਾਰਾ ਸਿੰਘ ਦੀ ਮੋਟਰ 'ਤੇ ਰਹਿ ਰਹੇ ਕਮਲ ਕੁਮਾਰ ਮੁਖੀਆ ਪੁੱਤਰ ਨਥਨੀ ਮੁਖੀਆ ਅਤੇ ਲਛਮਣ ਮੁਖੀਆ ਪੁੱਤਰ ਧੰਨਰਾਜ ਵਾਸੀ ਗੰਡੋਲ, ਥਾਣਾ ਮੌਸਿਆ, ਜ਼ਿਲਾ ਸਹਿਰਸਾ (ਬਿਹਾਰ) ਕੋਲ ਚਲਾ ਗਿਆ, ਜਿਥੇ ਉਨ੍ਹਾਂ ਵਿਚਕਾਰ ਹੋਏ ਝਗੜੇ ਦੌਰਾਨ ਲਛਮਣ ਮੁਖੀਆ ਅਤੇ ਕਮਲ ਮੁਖੀਆ ਨੇ ਮਨੀਸ਼ ਕੁਮਾਰ ਨੂੰ ਗੁੱਝੀਆਂ ਸੱਟਾਂ ਮਾਰ ਕੇ ਜਾਨੋਂ ਮਾਰ ਦਿੱਤਾ। ਮਾਹਿਲਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਕਤ ਦੋਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਡੇ ਬਾਜ਼ਾਰ 'ਚ ਰੱਖੜੀਆਂ ਦੀ ਬੰਪਰ ਵਿਕਰੀ; ਲੱਗੀਆਂ ਰਹੀਆਂ ਰੌਣਕਾਂ
NEXT STORY