ਅਬੋਹਰ(ਸੁਨੀਲ)-ਥਾਣਾ ਖੂਈਆਂ ਸਰਵਰ ਹੇਠ ਆਉਂਦੀ ਚੌਕੀ ਮੌਜਗੜ੍ਹ ਮੁਖੀ ਸਹਾਇਕ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਚੋਰੀ ਕੀਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਵਿਚ ਪੁਲਸ ਕਪਤਾਨ ਅਮਰਜੀਤ ਸਿੰਘ ਮਟਵਾਨੀ ਨੇ ਦਿੱਤੀ।
ਪੁਲਸ ਕਪਤਾਨ ਨੇ ਦੱਸਿਆ ਕਿ ਪ੍ਰਾਪਤ ਸੂਚਨਾ ਮੁਤਾਬਿਕ ਪਰਮਜੀਤ ਸਿੰਘ ਪੰਮਾ ਪੁੱਤਰ ਮਖਨ ਸਿੰਘ ਵਾਸੀ ਚੱਕ ਮਨੇਵਾਲਾ ਥਾਣਾ ਸਿਟੀ ਜਲਾਲਾਬਾਦ, ਬਲਕਾਰ ਸਿੰਘ ਪੁੱਤਰ ਦੀਵਾਨ ਚੰਦ ਢਾਣੀ ਤੂਤਵਾਲਾ, ਛਿੰਦਰ ਸਿੰਘ ਉਰਫ ਛਿੰਦਾ ਪੁੱਤਰ ਕੰਵਰ ਸਿੰਘ ਵਾਸੀ ਪਿੰਡ ਪੱਕੀ ਥਾਣਾ ਹਿੰਦੂਮਲ ਕੋਟ ਜਿਹੜਾ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਜੋ ਅੱਜ ਮੋਟਰਸਾਈਕਲ ਵੇਚਣ ਲਈ ਢਾਣੀ ਤੂਤਵਾਲਾ ਦੇ ਨੇੜੇ ਖੜ੍ਹੇ ਹਨ।
ਚੌਕੀ ਮੁਖੀ ਸਹਾਇਕ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਦੋਸ਼ੀਆਂ ਵਿਰੁੱਧ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਪਿੰਡ ਤੂਤਵਾਲਾ ਦੇ ਨੇੜੇ ਜਿਥੇ ਪਰਮਜੀਤ ਸਿੰਘ ਪੰਮਾ ਇਕ ਮੋਟਰਸਾਈਕਲ ਵੇਚਣ ਲਈ ਖੜ੍ਹਾ ਸੀ ਨੂੰ ਕਾਬੂ ਕਰ ਲਿਆ। ਉਸ ਤੋਂ ਪੁਛਗਿੱਛ ਕਰਨ ਤੋਂ ਪਤਾ ਚਲਿਆ ਕਿ ਉਸ ਕੋਲ 5 ਮੋਟਰਸਾਈਕਲ ਹੋਰ ਹਨ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਪੁਲਸ ਨੇ 5 ਵਿਅਕਤੀਆਂ ਨੂੰ ਅਫੀਮ ਸਣੇ ਕੀਤਾ ਕਾਬੂ
NEXT STORY