ਅੰਮ੍ਰਿਤਸਰ (ਅਵਧੇਸ਼, ਮਮਤਾ) - 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਲੈ ਕੇ 'ਜਗ ਬਾਣੀ' ਦੀ ਟੀਮ ਨੇ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ, ਅਧਿਆਪਕਾ ਅਤੇ ਵਿਦਿਆਰਥੀਆਂ ਨਾਲ ਬਾਇਓਲਾਜੀ ਅਤੇ ਨਾਨ-ਮੈਡੀਕਲ ਵਿਸ਼ੇ ਦੀ ਤਿਆਰੀ ਨੂੰ ਲੈ ਕੇ ਗੱਲਬਾਤ ਕੀਤੀ।
ਤਣਾਅ-ਮੁਕਤ ਹੋ ਕੇ ਕਰੋ ਪ੍ਰੀਖਿਆ ਦੀ ਤਿਆਰੀ : ਪ੍ਰਿੰ. ਅੰਜਨਾ ਗੁਪਤਾ
ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ ਅਨੁਸਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਦੌਰਾਨ ਟਾਈਮ ਮੈਨੇਜਮੈਂਟ ਦੇ ਨਾਲ-ਨਾਲ ਆਪਣੀ ਸਿਹਤ ਦਾਧਿਆਨ ਰੱਖਣਾ ਚਾਹੀਦਾ ਹੈ। ਤਣਾਅ 'ਚ ਕੀਤੀ ਗਈ ਤਿਆਰੀ ਨਾਲ ਨਾ ਤਾਂ ਪ੍ਰੀਖਿਆ ਚੰਗੀ ਹੁੰਦੀ ਅਤੇ ਨਾ ਹੀ ਵਧੀਆ ਨੰਬਰ ਮਿਲਦੇ ਹਨ।
1. ਹਰ ਵਿਸ਼ੇ ਦੀ ਤਿਆਰੀ ਲਈ ਟਾਈਮ ਟੇਬਲ ਅਨੁਸਾਰ ਨਿਰਧਾਰਿਤ ਸਮੇਂ ਵਿਚ ਹੀ ਉਸ ਨੂੰ ਪੂਰਾ ਕਰੋ।
2. ਤਿਆਰੀ ਦੌਰਾਨ ਜੋ ਕੁਝ ਵੀ ਪੜ੍ਹਿਆ ਹੈ, ਉਸ ਨੂੰ ਅਗਲੇ ਦਿਨ ਰੀਵਾਈਜ਼ ਕਰੋ।
3. ਜੰਕ ਫੂਡ ਛੱਡ ਕੇ ਸੰਤੁਲਿਤ ਖਾਣਾ ਲਓ।
4. ਕਿਸੇ ਤਰ੍ਹਾਂ ਦਾ ਵੀ ਦਿਮਾਗ 'ਤੇ ਪ੍ਰੈਸ਼ਰ ਜਾਂ ਤਣਾਅ ਨਾ ਰੱਖੋ, ਸਗੋਂ ਅਜਿਹਾ ਹੋਣ 'ਤੇ ਇਸ ਨੂੰ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਨਾਲ ਸ਼ੇਅਰ ਕਰੋ।
5. ਤਿਆਰੀ ਦੌਰਾਨ ਵਿਚ-ਵਿਚ ਬ੍ਰੇਕ ਲਓ ਅਤੇ ਕਸਰਤ ਜਾਂ ਟਹਿਲ ਕੇ ਆਪ ਨੂੰ ਤਣਾਅ-ਮੁਕਤ ਕਰੋ।
ਚਿੱਤਰਾਂ ਅਤੇ ਡਾਇਗ੍ਰਾਮ ਰਾਹੀਂ ਕਰੋ ਯਾਦ : ਐੱਮ. ਕੇ. ਭਾਟੀਆ
1. ਬਾਇਓਲਾਜੀ ਦੀ ਤਿਆਰੀ 'ਚ ਐੱਨ. ਸੀ. ਆਰ. ਟੀ. ਦੀਆਂ ਕਿਤਾਬਾਂ ਸਭ ਤੋਂ ਜ਼ਿਆਦਾ ਸਾਥੀ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਇਕ-ਇਕ ਸ਼ਬਦ ਮਹੱਤਵਪੂਰਨ ਹੁੰਦਾ ਹੈ। ਅਜਿਹੇ 'ਚ ਵਿਦਿਆਰਥੀ ਸਾਰੀ ਤਿਆਰੀ ਐੱਨ. ਸੀ. ਆਰ. ਟੀ. ਨਾਲ ਹੀ ਕਰਨ।
2. ਬਾਇਓਲਾਜੀ ਦੇ ਥਿਊਰੀ ਪਾਰਟ ਦੇ ਨਾਲ ਵਿਦਿਆਰਥੀ ਆਪਣੇ ਕੰਸੈਪਟ ਕਲੀਅਰ ਕਰਨ ਲਈ ਡਾਇਗ੍ਰਾਮ ਅਤੇ ਚਿੱਤਰਾਂ ਦਾ ਸਹਾਰਾ ਲੈਣ।
3. ਪ੍ਰੀਖਿਆ ਦੀ ਤਿਆਰੀ ਦੌਰਾਨ ਜੋ ਵਿਦਿਆਰਥੀ ਜ਼ਿਆਦਾ ਬੋਝ ਨਹੀਂ ਲੈ ਸਕਦੇ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ 2 ਯੂਨਿਟਾਂ ਦੀ ਤਿਆਰੀ ਕਰ ਲੈਣ। ਉਸ 'ਚ ਹੀ ਉਨ੍ਹਾਂ ਨੂੰ ਚੰਗੇ ਨੰਬਰ ਮਿਲ ਜਾਣਗੇ।
4. ਲਿਖ ਕੇ ਯਾਦ ਕਰੋ ਅਤੇ ਡਾਇਗ੍ਰਾਮ ਬਣਾ ਕੇ ਤਿਆਰੀ ਕਰੋ।
5. ਪੁਆਇੰਟਸ ਬਣਾ ਕੇ ਯਾਦ ਕਰੋ।
ਨਾਨ-ਮੈਡੀਕਲ ਦੀ ਵਿਦਿਆਰਥਣ ਜੈਸਮੀਨ ਦੇ ਟਿਪਸ
1. ਥਿਊਰੀ ਨੂੰ ਕਵਰ ਕਰਨ ਦੇ ਨਾਲ ਪਿਛਲੇ ਸਾਲ ਦੀਆਂ ਕਿਤਾਬਾਂ 'ਚ 10 ਸਾਲਾਂ ਦੇ ਪ੍ਰਸ਼ਨ-ਉੱਤਰਾਂ ਨੂੰ ਹੱਲ ਕਰੋ, ਇਸ ਨਾਲ ਪੇਪਰ ਦਾ ਪੈਟਰਨ ਪਤਾ ਲੱਗਣ 'ਚ ਸਹਾਇਤਾ ਮਿਲੇਗੀ।
2. ਜੋ ਟਾਪਿਕ ਨਹੀਂ ਆਉਂਦਾ, ਉਸ ਨੂੰ ਛੱਡ ਦਿਓ ਅਤੇ ਜੋ ਆਉਂਦਾ ਹੈ, ਉਸ ਨੂੰ ਸਟਰੌਂਗ ਕਰੋ।
3. ਬ੍ਰੇਕ ਲੈ ਕੇ ਪੜ੍ਹਨਾ ਚਾਹੀਦਾ ਹੈ ਅਤੇ ਤਣਾਅ ਨੂੰ ਦੂਰ ਕਰਨ ਲਈ ਸੰਗੀਤ ਸੁਣਨਾ ਅਤੇ ਕਸਰਤ ਕਰਨੀ ਚਾਹੀਦੀ ਹੈ।
4. ਆਈ. ਪੀ. ਆਪਸ਼ਨਲ ਮਜ਼ਮੂਨਾਂ ਦੀ ਸਮਾਨ ਰੂਪ 'ਚ ਤਿਆਰੀ ਕਰੋ।
ਨਾਨ-ਮੈਡੀਕਲ ਦੇ ਵਿਦਿਆਰਥੀ ਸ਼ਿਵਾਂਸ਼ ਦੇ ਟਿਪਸ
1. ਕੈਮਿਸਟਰੀ ਵਿਸ਼ੇ ਦੀ ਤਿਆਰੀ ਲਈ ਐੱਨ. ਸੀ. ਆਰ. ਟੀ. ਦੀਆਂ ਬੁੱਕਸ ਵਧੀਆ ਹਨ ਅਤੇ ਕਾਂਸੈਪਟ ਕਲੀਅਰ ਕਰਨ ਲਈ ਕਿਸੇ ਇਕ ਹੀ ਰੈਫਰੈਂਸ ਬੁੱਕ ਦੀ ਸਹਾਇਤਾ ਲੈਣੀ ਚਾਹੀਦੀ ਹੈ।
2. ਫਿਜ਼ਿਕਸ ਵਿਸ਼ੇ 'ਚ ਥਿਊਰੀ ਅਤੇ ਨਿਊਮੈਰੀਕਲ ਦੀ ਚੰਗੀ ਤਰ੍ਹਾਂ ਤਿਆਰੀ ਕਰੋ।
3. ਬਾਇਓਲੋਜੀ ਦੀ ਤਿਆਰੀ ਲਈ ਸਿਰਫ ਐੱਨ. ਸੀ. ਆਰ. ਟੀ. ਦੀਆਂ ਕਿਤਾਬਾਂ ਹੀ ਬੈਸਟ ਹਨ, ਕੋਈ ਰੈਫਰੈਂਸ ਨਹੀਂ ਚਾਹੀਦਾ।
4. ਰੋਜ਼ਾਨਾ ਕੋਚਿੰਗ ਉਪਰੰਤ 6 ਘੰਟੇ ਤਿਆਰੀ ਨੂੰ ਦਿਓ।
5. ਅਧਿਆਪਕਾਂ ਅਨੁਸਾਰ ਹੀ ਮਜ਼ਮੂਨਾਂ ਦੀ ਤਿਆਰੀ ਕਰੋ।
ਰੋਜ਼ ਡੇ 'ਤੇ ਖਾਸ : ਪਿਆਰ ਦੀ ਡੂੰਘਾਈ ਨਾਲ ਗੁਲਾਬ ਦੇ ਰੰਗ ਦੀ ਕਰੋ ਚੋਣ
NEXT STORY