ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਵੂਮੈਨ ਐੱਸ.ਡੀ. ਕਾਲਜ ਦੇ ਬਾਹਰ ਮੋਟਰਸਾਈਕਲ 'ਤੇ ਗੇੜੀਆਂ ਮਾਰ ਕੇ ਹੁਲੜਬਾਜ਼ੀ ਕਰਨ ਵਾਲੇ ਹੋਲੜਬਾਜ਼ਾਂ ਨੂੰ ਗੁਰਦਾਸਪੁਰ ਪੁਲਸ ਨੇ ਸਬਕ ਸਿਖਾਇਆ ਹੈ। ਹੁਲੜਬਾਜ਼ਾਂ ਨੂੰ ਉਸ ਸਮੇਂ ਭਾਜੜਾਂ ਪਾਈਆਂ ਜਦੋਂ ਐਸਪੀ ਡੀ.ਕੇ ਚੌਧਰੀ ਦੀ ਅਗਵਾਈ ਹੇਠ ਲਗਾਏ ਗਏ ਹਾਈਟੈਕ ਨਾਕੇ ਦੌਰਾਨ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ।
ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਡੀਕੇ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਸ਼ਰਾਰਤੀ ਅਤੇ ਹੁਲੜਬਾਜ਼ ਵੂਮੈਨ ਐੱਸ.ਡੀ. ਕਾਲਜ ਦੇ ਬਾਹਰ ਗੇੜੀਆਂ ਮਾਰਦੇ ਹਨ ਅਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਜਿਸ ਤੋਂ ਬਾਅਦ ਇਹ ਹਾਈਟੈਕ ਨਾਕਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ
ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਗੇੜੀਆਂ ਮਾਰਦੇ ਹਨ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਹੁਲੜਬਾਜਾਂ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਜਾਂ ਫਿਰ ਕਾਲਜ ਦੇ ਬਾਹਰ ਗੇੜੀਆਂ ਮਾਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮੰਗ ਨਾ ਪੂਰੀ ਕਰਨ 'ਤੇ ਗੋਲੀਆਂ ਨਾਲ ਭੁੰਨ'ਤਾ ਵਿਅਕਤੀ
ਖਾਲੀ ਪਲਾਟ ’ਚ ਲਾਸ਼ ਦੇਖ ਬੱਚਿਆਂ ਦੀਆਂ ਨਿਕਲੀਆਂ ਚੀਕਾਂ, ਫੈਲੀ ਸਨਸਨੀ
NEXT STORY