ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਦੇ ਕਿਸਾਨ ਭਵਨ ਨਾਲ ਸਬੰਧਤ ਦੋ ਵਿਰਾਸਤੀ ਕੁਰਸੀਆਂ ਲਗਜ਼ਮਬਰਗ ਦੇ ਨਿਲਾਮੀ ਘਰ ‘ਲਕਸ-ਆਕਸ਼ਨ’ ’ਚ ਵਿਕਰੀ ਲਈ ਰੱਖੀਆਂ ਗਈਆਂ ਹਨ। ਯੂ. ਟੀ. ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਕੀਲ ਅਜੇ ਪਾਲ ਜੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਨਿਲਾਮੀ ਰੁਕਵਾਉਣ ਤੇ ਕੁਰਸੀਆਂ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਨਿਲਾਮੀ ਕੈਟਾਲਾਗ ਅਨੁਸਾਰ ਪੀਅਰੇ ਜੇਨਰੇ ਵੱਲੋਂ ਡਿਜ਼ਾਈਨ ਕੀਤੀਆਂ ਇਹ ਦੋਵੇਂ ਸਾਗਵਾਨ ਦੀ ਲੱਕੜ ਦੀਆਂ ਕੁਰਸੀਆਂ ਲਗਭਗ 1955 ਦੀਆਂ ਹਨ। ਇਨ੍ਹਾਂ ਦੀ ਕੀਮਤ 8,000 ਯੂਰੋ ਰੱਖੀ ਗਈ ਹੈ ਅਤੇ ਅੰਦਾਜ਼ਨ ਮੁੱਲ 8,000 ਤੋਂ 10,000 ਯੂਰੋ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ! Notification ਜਾਰੀ; ਪੜ੍ਹੋ ਪੂਰੀ LIST
ਜੱਗਾ ਨੇ ਮੰਗ ਕੀਤੀ ਕਿ ਸਰਕਾਰੀ ਰਿਕਾਰਡ ਤੇ ਇਨਵੈਂਟਰੀ ਨਾਲ ਨੰਬਰ ਦਾ ਮਿਲਾਨ ਕਰ ਕੇ ਕੁਰਸੀਆਂ ਦੀ ਮਾਲਕੀ ਦੀ ਪੁਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਪੰਜਾਬ ਸਰਕਾਰ ਦੀ ਸੰਪਤੀ ਸਾਬਿਤ ਹੁੰਦੀਆਂ ਹਨ ਤਾਂ ਨਿਲਾਮੀ ਤੁਰੰਤ ਰੋਕਣ ਲਈ ਨਿਲਾਮੀ ਘਰ ਅਤੇ ਸੰਭਾਵੀ ਖਰੀਦਦਾਰਾਂ ਨੂੰ ਨੋਟਿਸ ਭੇਜੇ ਜਾਣ। ਉਨ੍ਹਾਂ ਵਿਦੇਸ਼ ਮੰਤਰਾਲੇ ਰਾਹੀਂ ਲਗਜ਼ਮਬਰਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ, ਮਾਮਲੇ ਦੀ ਜਾਂਚ ਕਰਵਾਉਣ ਅਤੇ ਮਾਲਕੀ ਸਾਬਿਤ ਹੋਣ ’ਤੇ ਕੁਰਸੀਆਂ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਜੱਗਾ ਨੇ ਕਿਹਾ ਕਿ ਪੀਅਰੇ ਜੇਨਰੇ ਦਾ ਫਰਨੀਚਰ ਚੰਡੀਗੜ੍ਹ ਦੀ ਇਤਿਹਾਸਕ ਵਿਰਾਸਤ ਦਾ ਹਿੱਸਾ ਹੈ, ਜਿਸ ਦੀ ਸੁਰੱਖਿਆ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਪਟੋ ਕਰੰਸੀ ਮਾਮਲੇ ’ਚ ਈ. ਡੀ. ਦੀ ਚੰਡੀਗੜ੍ਹ, ਮੋਹਾਲੀ ਤੇ ਜ਼ੀਰਕਪੁਰ ’ਚ ਛਾਪੇਮਾਰੀ, 72 ਲੱਖ ਕੈਸ਼ ਜ਼ਬਤ
NEXT STORY