ਸਮਰਾਲਾ (ਸੰਜੇ ਗਰਗ)— ਥਾਣਾ ਸਮਰਾਲਾ ਅਧੀਨ ਪੈਂਦੇ ਲੀਲੋਂ ਪੁਲ ਨੇੜੇ ਵਾਪਰੇ ਅੱਜ ਇਕ ਭਿਆਨਕ ਸੜਕ ਹਾਦਸੇ 'ਚ ਦਿੱਲੀ ਨਿਵਾਸੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਹ ਹਾਦਸਾ ਮ੍ਰਿਤਕ ਵਿਅਕਤੀ ਦੀ ਤੇਜ ਰਫਤਾਰ ਆਈ-20 ਕਾਰ ਦੇ ਟਰੱਕ ਥੱਲੇ ਵੜ ਜਾਣ ਕਾਰਨ ਵਾਪਰਿਆ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਬੜੀ ਮੁਸ਼ਕਿਲ ਨਾਲ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਮਰਾਲਾ ਥਾਣੇ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਦਿੱਲੀ ਨਿਵਾਸੀ ਰਣਵੀਰ ਸ਼ੇਖਾਵਤ (27), ਉਸ ਦਾ ਸਾਥੀ ਪਵਨ ਤਿਆਗੀ (37) ਅਤੇ ਮੁਕਲ ਗਰਗ ਦਿੱਲੀ ਤੋਂ ਆਪਣੀ ਕਾਰ ਰਾਹੀਂ ਘੁੰਮਦੇ ਹੋਏ ਪੰਜਾਬ ਆ ਰਹੇ ਸਨ। ਇਸ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਜਾਂਦੇ ਹੋਏ ਇਨ੍ਹਾਂ ਦੀ ਤੇਜ ਰਫਤਾਰ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਥੱਲੇ ਜਾ ਵੜੀ। ਇਸ ਹਾਦਸੇ 'ਚ ਰਣਵੀਰ ਸਿੰਘ ਸ਼ੇਖਾਵਤ ਅਤੇ ਪਵਨ ਤਿਆਗੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੁਕਲ ਗਰਗ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾ ਦਾ ਸਮਰਾਲਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਵਿਅਕਤੀ 'ਤੇ ਕੀਤਾ ਹਮਲਾ
NEXT STORY