ਗੈਜੇਟ ਡੈਸਕ- ਤੁਸੀਂ ਵੀ ਜੇਕਰ ਗੂਗਲ ਦਾ ਨਵਾਂ ਫਲੈਗਸ਼ਿਪ ਪਿਕਸਲ 10 ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਫੋਨ ਤੁਹਾਨੂੰ ਹੁਣ 15,500 ਰੁਪਏ ਸਸਤਾ ਮਿਲ ਜਾਵੇਗਾ। ਇਸ ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਹ ਫੋਨ 48 ਮੈਗਾਪਿਕਸਲ ਕੈਮਰਾ ਸੈਂਸਰ, ਕਲੀਨ ਐਂਡਰਾਇਡ ਐਕਸਪੀਰੀਅੰਸ, ਸ਼ਾਨਦਾਰ ਕੈਮਰਾ ਅਤੇ ਕਈ ਕੰਮ ਦੇ ਫੀਚਰਜ਼ ਨਾਲ ਲੈਸ ਹੈ। ਇਸ ਫੋਨ ਦੇ ਨਾਲ ਤੁਸੀਂ ਬੈਂਕ ਕਾਰਡ ਰਾਹੀਂ 3 ਹਜ਼ਾਰ ਰੁਪਏ ਤਕ ਦੀ ਵਾਧੂ ਛੋਟ ਪਾ ਸਕਦੇ ਹੋ। ਗੂਗਲ ਦਾ ਇਹ ਨਵਾਂ ਫੋਨ ਐਪਲ, ਓਪੋ ਅਤੇ ਸੈਮਸੰਗ ਵਰਗੇ ਵੱਡੇ ਬ੍ਰਾਂਡਾਂ ਦੇ ਸਮਾਰਟਫੋਨ ਨੂੰ ਟੱਕਰ ਦਿੰਦਾ ਹੈ।
ਇਸ ਪਿਕਸਲ ਸਮਾਰਟਫੋਨ ਨੂੰ 79,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਫੋਨ ਐਮਾਜ਼ੋਨ 'ਤੇ 64,499 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸਦਾ ਮਤਲਬ 15,500 ਰੁਪਏ ਦੀ ਬਚਤ ਦਾ ਸ਼ਾਨਦਾਰ ਮੌਕਾ ਹੈ। ਜੇਕਰ ਤੁਸੀਂ ਵਾਧੂ ਡਿਸਕਾਊਂਟ ਚਾਹੁੰਦੇ ਹੋ ਤਾਂ ਐੱਚ.ਐੱਸ.ਬੀ.ਸੀ. ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਕੇ ਤੁਹਾਨੂੰ 5 ਫੀਸਦੀ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਕੀਮਤ 'ਚ ਇਹ ਫੋਨ ਆਈਫੋਨ 17ਈ, ਓਪੋ ਰੈਨੋ 15 ਪ੍ਰੋ ਮਿੰਨੀ 5ਜੀ ਅਤੇ ਸੈਮਸੰਗ ਗਲੈਕਸੀ ਜ਼ੈੱਡ ਫਲਿੱਪ 5 5ਜੀ ਵਰਗੇ ਸਮਾਰਟਫੋਨਾਂ ਨੂੰ ਟੱਕਰ ਦੇਵੇਗਾ। ਇਸਤੋਂ ਇਲਾਵਾ ਪੁਰਾਣੇ ਫੋਨ 'ਤੇ ਐਕਸਚੇਂਜ ਆਫਰ ਦਾ ਵੀ ਫਾਇਦਾ ਮਿਲੇਗਾ।
ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ
NEXT STORY