ਐਂਟਰਟੇਨਮੈਂਟ ਡੈਸਕ - ਆਸਕਰ ਜੇਤੂ ਅਮਰੀਕੀ ਫਿਲਮ ਨਿਰਮਾਤਾ ਵਿਲੀਅਮ ਵਾਈਲਰ ਅਤੇ ਅਦਾਕਾਰਾ ਮਾਰਗਰੇਟ ਟੈਲੀਚੇਟ ਦੀ 84 ਸਾਲਾ ਧੀ ਜੂਡੀ ਸ਼ੈਲਡਨ ਅਤੇ ਉਨ੍ਹਾਂ ਦੇ 86 ਸਾਲਾ ਪਤੀ ਵਾਈਲੀ ਸ਼ੈਲਡਨ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਉੱਤਰੀ ਕੈਲੀਫੋਰਨੀਆ ਦੇ ਇੱਕ ਅੰਤਰਰਾਜੀ ਹਾਈਵੇਅ 'ਤੇ ਆਪਣੀ ਕਾਰ ਦੇ ਅੰਦਰ ਮ੍ਰਿਤਕ ਪਏ ਮਿਲੇ।
ਇਹ ਵੀ ਪੜ੍ਹੋ: ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ ਮਾਲਕ; ਜਾਣੋ ਕੌਣ ਇਹ ਐਕਟਰ

ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ, ਇਹ ਜੋੜਾ ਰੈਡਿੰਗ ਦੇ ਨੇੜੇ ਇੰਟਰਸਟੇਟ 5 (I-5) ਹਾਈਵੇਅ ਦੇ ਕਿਨਾਰੇ ਖੜ੍ਹੀ ਇੱਕ SUV ਕਾਰ ਦੇ ਅੰਦਰ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ। ਮੌਕੇ 'ਤੇ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦੇ ਬਾਵਜੂਦ, ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਜਦੋਂ ਪੁਲਸ ਨੇ ਉਨ੍ਹਾਂ ਨੂੰ ਦੇਖਿਆ, ਤਾਂ ਗੱਡੀ ਦਾ ਇੰਜਣ ਚੱਲ ਰਿਹਾ ਸੀ। ਜੂਡਿਥ ਡਰਾਈਵਰ ਸੀਟ 'ਤੇ ਅਤੇ ਉਨ੍ਹਾਂ ਦੇ ਪਤੀ ਵਾਈਲੀ ਨਾਲ ਪੈਸੰਜਰ ਸੀਟ 'ਤੇ ਬੈਠੇ ਸਨ।
ਇਹ ਵੀ ਪੜ੍ਹੋ: ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

ਪੁਲਸ ਵੱਲੋਂ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਜਾਂ ਅਪਰਾਧਿਕ ਗਤੀਵਿਧੀ ਦੇ ਸ਼ੱਕ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: NJ: ਘਰ 'ਚ ਭਿਆਨਕ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰ ਤੇ ਪਤਨੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ ਮਾਲਕ; ਜਾਣੋ ਕੌਣ ਇਹ ਐਕਟਰ
NEXT STORY