ਫਿਰੋਜ਼ਪੁਰ (ਪਰਮਜੀਤ ਸੋਢੀ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ, 5 ਦੇਸੀ ਪਿਸਤੌਲ, 26 ਜ਼ਿੰਦਾ ਰੌਂਦ ਅਤੇ 1 ਕਾਰ ਆਈ-20 ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ 21 ਐੱਨ. ਡੀ. ਪੀ. ਐੱਸ. ਐਕਟ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਦੇ ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਪੀਰ ਬਾਬਾ ਦੀ ਦਰਗਾਹ ਪਿੰਡ ਕੁੰਡੇ ਪਾਸ ਪੁੱਜੀ ਤਾਂ ਇਸ ਦੌਰਾਨ ਇਕ ਕਾਰ ਆਈ-20 ਵਿਖਾਈ ਦਿੱਤੀ, ਜਿਸ ਦੀ ਅਗਲੀ ਸੀਟ ’ਤੇ 2 ਨੌਜਵਾਨ ਬੈਠੇ ਵਿਖਾਈ ਦਿੱਤੇ।
ਉਹ ਪੁਲਸ ਪਾਰਟੀ ਨੂੰ ਵੇਖ ਕੇ ਥੱਲੇ ਝੁਕ ਗਏ ਤਾਂ ਸ਼ੱਕ ਦੀ ਬਿਨਾਅ ’ਤੇ ਦੋਸ਼ੀਅਨ ਨੂੰ ਕਾਬੂ ਕਰਕੇ ਨਾਮ ਪੁੱਛੇ ਤਾਂ ਉਨ੍ਹਾਂ ਨੇ ਆਪਣੇ ਨਾਂ ਸਾਗਰ ਉਰਫ਼ ਤੇਜੀ ਪੁੱਤਰ ਜਸਵਿੰਦਰ ਵਾਸੀ ਗੋਲ ਬਾਗ ਸਿਟੀ ਫਿਰੋਜ਼ਪੁਰ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸ਼ੇਰ ਖਾਂ ਦੱਸੇ, ਜਿਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, 5 ਦੇਸੀ ਪਿਸਤੌਲ, 26 ਜ਼ਿੰਦਾ ਰੌਂਦ ਮਿਲੇ। ਜਾਂਚਕਰਤਾ ਨੇ ਦੱÎਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ ਨੇ ਸੁਲਝਾਇਆ ਰਾਜਸਥਾਨ ਦਾ ਕਤਲਕਾਂਡ, ਹੋਏ ਵੱਡੇ ਖ਼ੁਲਾਸੇ
NEXT STORY