ਹੁਸ਼ਿਆਰਪੁਰ (ਘੁੰਮਣ)-ਡੀ. ਸੀ. ਅਪਨੀਤ ਰਿਆਤ ਨੇ ਦੱਸਿਆ ਕਿ ਯੂਕ੍ਰੇਨ ਵਿਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਅਤੇ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਗ੍ਰਹਿ ਵਿਭਾਗ ਪੰਜਾਬ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰਾਂ ’ਤੇ ਜ਼ਿਲ੍ਹੇ ਦੇ ਕੁਝ ਲੋਕਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਯੂਕ੍ਰੇਨ ਵਿਚ ਫਸੇ ਜ਼ਿਲ੍ਹੇ ਦੇ 20 ਵਿਅਕਤੀਆਂ ਦੀ ਸੂਚੀ ਸਮੇਤ ਉਨ੍ਹਾਂ ਦੇ ਨਾਂ, ਯੂਨੀਵਰਸਿਟੀ/ਕਾਲਜ ਦੇ ਨਾਂ, ਪਾਸਪੋਰਟ ਨੰਬਰ ਅਤੇ ਪਤੇ ਸ਼ਾਮਲ ਹਨ, ਸਕੱਤਰ, ਗ੍ਰਹਿ ਵਿਭਾਗ, ਪੰਜਾਬ ਨੂੰ ਭੇਜ ਦਿੱਤੇ ਹਨ।
ਇਹ ਵੀ ਪੜ੍ਹੋ: ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ
ਗ੍ਰਹਿ ਵਿਭਾਗ ਨੂੰ ਭੇਜੇ ਗਏ ਲੋਕਾਂ ਦੀ ਸੂਚੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਦੀ ਨਲਿਨੀ ਕੌਰ, ਮੁਕੇਰੀਆਂ ਦੇ ਮੁਹੱਲਾ ਆਹਲੂਵਾਲੀਆ ਦੇ ਜੈ ਇੰਦਰਪ੍ਰੀਤ ਪਾਲ, ਪਿੰਡ ਹਾਜੀਪੁਰ ਦੀ ਕ੍ਰਿਸ਼ਮਾ ਚੌਧਰੀ, ਪਿੰਡ ਧਨੋਆ ਦੀ ਜੈਸਮੀਨ ਕੌਰ, ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਦੇ ਅੰਕਿਤ ਕਾਲੀਆ, ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੇ ਅਮਿਤ ਬੱਗਾ, ਤਲਵਾੜਾ ਦੀ ਅਨਿਕਾ, ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੀ ਪੂਨਮ ਕੇਸ਼ਵ, ਦਸੂਹਾ ਦੀ ਰਾਧਾਸਵਾਮੀ ਕਾਲੋਨੀ ਦੀ ਤੇਜਵੀਰ ਕੌਰ, ਮੁਕੇਰੀਆਂ ਦੇ ਪਿੰਡ ਖਿਚੀਆਂ ਦੇ ਮੁਹੱਲਾ ਵਸੰਤ ਵਿਹਾਰ ਦੀ ਗੁਰਲੀਨ ਪਾਲ ਕੌਰ, ਪਿੰਡ ਨੱਥੂਵਾਲ ਦੀ ਸੁਗੰਧਾ ਰਾਣਾ ਅਤੇ ਪਿੰਡ ਸੰਗੋ ਕਤਰਾਲਾ ਦੀ ਚਾਹਤ ਨਾਗਲਾ, ਫਤਿਹਪੁਰ ਦੇ ਬਲਜਿੰਦਰ ਠਾਕੁਰ, ਪਿੰਡ ਹਲੇਰ ਜਨਾਰਦਨਾ ਦੀ ਅਦਿਤੀ ਠਾਕੁਰ ਅਤੇ ਪਿੰਡ ਟਾਂਡਾ ਰਾਮ ਸਹਾਏ ਦੇ ਅਮਨਪ੍ਰੀਤ ਸਿੰਘ, ਪਿੰਡ ਬਹਿਬੋਵਾਲ ਛੰਨੀਆਂ ਦੀ ਨਵਨੀਤ ਕੌਰ ਘੁੰਮਣ, ਗੜ੍ਹਸ਼ੰਕਰ ਦੇ ਪਿੰਡ ਐਮਾ ਜੱਟਾਂ ਦੇ ਬਲਕਾਰ ਸਿੰਘ, ਮੁਕੇਰੀਆਂ ਦੇ ਪਿੰਡ ਟਾਂਡਾ ਚੂੜੀਆਂ ਦੀ ਰਾਬੀਆ ਸਿੰਘ ਖਾਸਰੀਆ ਅਤੇ ਧੌਲਖੇੜਾ ਦੇ ਪਾਰਥ ਸ਼ਰਮਾ, ਦਸੂਹਾ ਦੇ ਵਾਰਡ ਨੰਬਰ 6 ਦੇ ਗੁਰਵਿੰਦਰ ਸਿੰਘ ਦੇ ਨਾਵਾਂ ਦੀ ਸੂਚੀ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਿਦੇਸ਼ ਮੰਤਰਾਲੇ ਨੂੰ ਯੂਕ੍ਰੇਨ ਵਿਚ ਫਸੇ ਲੋਕਾਂ ਬਾਰੇ ਸਮੇਂ ਸਿਰ ਸੂਚਨਾ ਦੇਣ ਲਈ ਸਖਤ ਮਿਹਨਤ ਕਰ ਰਿਹਾ ਹੈ।
ਇਹ ਵੀ ਪੜ੍ਹੋ: MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ 'ਚ ਫਸਿਆ MBBS ਕਰਨ ਗਿਆ ਕਲਾਨੌਰ ਦਾ ਸਾਈਮਨ ਸਹੋਤਾ, ਮਾਪੇ ਚਿੰਤਿਤ
NEXT STORY