ਵਲਟੋਹਾ (ਗੁਰਮੀਤ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਰਾਜੋਕੇ ਦੇ 23 ਸਾਲਾ ਨੌਜਵਾਨ ਵਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਭਜੀਤ ਸਿੰਘ ਕੁਝ ਮਹੀਨੇ ਤੋਂ ਆਪਣੇ ਮਾਮੇ ਕੋਲ ਸੂਬਾ ਕਦੀਮ ਜ਼ਿਲ੍ਹਾ ਫਿਰੋਜ਼ਪੁਰ ਰਹਿ ਰਿਹਾ ਸੀ। ਜਿੱਥੇ ਪ੍ਰਭਜੀਤ ਦੇ ਉਸ ਦੇ ਮਾਮੇ ਦੀ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਤੋਂ ਬਾਅਦ ਪ੍ਰਭਜੀਤ ਆਪਣੀ ਮਾਮੇ ਦੀ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪ੍ਰਭਜੀਤ ਦੇ ਮਾਮੇ ਅਵਤਾਰ ਸਿੰਘ ਵਲੋਂ ਉਨ੍ਹਾਂ ਦੇ ਪਰਿਵਾਰ ’ਤੇ ਪਰਚਾ ਦਰਜ ਕਰਵਾ ਦਿੱਤਾ। ਜਿਸ ਕਾਰਨ ਉਨ੍ਹਾਂ ਵਲੋਂ ਪੁਲਸ ਦੇ ਡਰ ਤੋਂ ਆਪਣੇ ਘਰ ਤੋਂ ਪਾਸੇ ਆਸੇ ਰਹਿ ਰਹੇ ਸੀ।
ਇਹ ਵੀ ਪੜ੍ਹੋ : ਘੁਮਾਣ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ‘ਕੋਰੋਨਾ’ ਕਾਰਨ ਮੌਤ, ਦਹਿਸ਼ਤ 'ਚ ਲੋਕ
ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਭਜੀਤ ਸਿੰਘ ਵਲੋਂ ਆਪਣੇ ਮਾਮੇ ਵਲੋਂ ਉਸ ਦੇ ਪਰਿਵਾਰ ’ਤੇ ਕਰਵਾਏ ਝੂਠੇ ਪਰਚੇ ਤੋਂ ਤੰਗ ਹੋ ਕੇ ਬੀਤੀ ਰਾਤ ਪੱਖੇ ਦੇ ਕੁੰਡੇ ਨਾਲ ਰੱਸਾ ਪਾ ਕੇ ਫਾਹ ਲੈ ਲਿਆ। ਮ੍ਰਿਤਕ ਦੇ ਪਰਿਵਾਰ ਵਲੋਂ ਆਪਣੇ ’ਤੇ ਹੋਏ ਝੂਠੇ ਪਰਚੇ ਸਬੰਧੀ ਅਤੇ ਮ੍ਰਿਤਕ ਲੜਕੇ ਵਲੋਂ ਕੀਤੀ ਖੁਦਕੁਸ਼ੀ ਸਬੰਧੀ ਲੜਕੀ ਪਰਿਵਾਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਖਾਲੜਾ ਦੇ ਐੱਸ.ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਦੀ ਸ਼ਵੇਤ ਮਲਿਕ ਨੂੰ ਸਲਾਹ, ‘ਸੌੜੀ ਸਿਆਸਤ ਛੱਡੋ, ਆਕਸੀਜਨ ਪਲਾਂਟ ਲਈ ਕੇਂਦਰ ’ਤੇ ਪਾਓ ਦਬਾਅ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਰਬੱਤ ਦਾ ਭਲਾ ਟਰੱਸਟ ਨੇ ਅਫ਼ਗ਼ਾਨਿਸਤਾਨ ਅੰਬੈਸੀ ਨੂੰ ਸ਼ਰਨਾਰਥੀਆਂ ਲਈ 120 ਟਨ ਰਾਸ਼ਨ ਸੌਂਪਿਆ
NEXT STORY