ਲਧਿਆਣਾ,(ਸਹਿਗਲ)- ਜ਼ਿਲ੍ਹਾ ਸਿਹਤ ਵਿਭਾਗ ਤੇ ਰਾਜ ਦੁਆਰਾ ਜਾਰੀ ਕੀਤੇ ਕੋਵਿਡ-19 ਦੇ ਮਾਮਲਿਆਂ 'ਚ 471 ਮਰੀਜ਼ਾਂ ਦਾ ਇੱਕ ਵੱਡਾ ਫਰਕ ਪਾਇਆ ਜਾ ਰਿਹਾ ਹੈ। ਅੱਜ ਵੀ ਮਰੀਜ਼ਾਂ ਦੀ ਗਿਣਤੀ 'ਚ 71 ਮਾਮਲਿਆਂ ਦਾ ਅੰਤਰ ਪਾਇਆ ਜਾ ਰਿਹਾ ਹੈ। ਰਾਜ ਦੁਆਰਾ ਜਾਰੀ ਕੀਤੇ ਮੈਡੀਕਲ ਬੁਲੇਟਨ ਮੁਤਾਬਕ 260 ਨਵੇਂ ਪਾਜ਼ੇਟਿਵ ਮਾਮਲੇ ਤੇ 9 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 242 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਜਦੋਂਕਿ 18 ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਉੱਥੇ ਹੀ ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਪ੍ਰੈਸ ਬਿਆਨ ਮੁਤਾਬਕ 171 ਪਾਜ਼ੇਟਿਵ ਮਾਮਲੇ ਆਉਣ ਦੀ ਗੱਲ ਕੀਤੀ ਗਈ ਹੈ। ਕੁੱਲ ਮਰੀਜ਼ਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਸਿਹਤ ਵਿਭਾਗ 8679 ਪਾਜ਼ੇਟਿਵ ਮਰੀਜ਼ ਆਉਣ ਦੀ ਗੱਲ ਕਹਿ ਰਿਹਾ ਹੈ ਜਦਕਿ ਰਾਜ 9170 ਪਾਜ਼ੇਟਿਵ ਮਾਮਲਿਆਂ ਆਉਣ ਦੀ ਗਲ ਕਰ ਰਿਹਾ ਹੈ।
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਕਾਰਨ 50 ਮੌਤਾਂ, 1136 ਦੀ ਰਿਪੋਰਟ ਪਾਜ਼ੇਟਿਵ
ਪੰਜਾਬ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅੱਜ 50 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 1136 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਰਾਜ 'ਚ 1086 ਮਰੀਜ਼ਾਂ ਦੀ ਕੋਰੋਨਾ ਮਹਾਂਮਾਰੀ ਦੇ ਚਲਦੇ ਮੌਤ ਹੋ ਚੁੱਕੀ ਹੈ। ਜਦੋਂਕਿ 41779 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਹੈੱਡਕੁਆਟਰ ਦੀ ਰਿਪੋਰਟ ਮੁਤਾਬਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 374 ਮਰੀਜ਼ ਆਕਸੀਜਨ 'ਤੇ ਹਨ। ਜਦਕਿ 46 ਲੋਕ ਵੈਂਟੀਲੇਟਰ 'ਤੇ ਹਨ।
ਜਿਨ੍ਹਾਂ 50 ਲੋਕਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ 'ਚੋਂ ਪਟਿਆਲਾ ਤੋਂ 19, ਲੁਧਿਆਣਾ ਤੋਂ 9, ਜਲੰਧਰ ਤੋਂ 7, ਗੁਰਦਾਸਪੁਰ ਤੋਂ 6, ਫਿਰੋਜ਼ਪੁਰ-ਫਾਜ਼ਿਲਕਾ ਤੇ ਹੁਸ਼ਿਆਰਪੁਰ ਤੋਂ 2-2, ਕਪੂਰਥਲਾ, ਮੁਕਤਸਰ, ਸੰਗਰੂਰ ਤੇ ਤਰਤ ਤਾਰਨ ਤੋਂ 1-1 ਮਰੀਜ਼ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਿਆਂ ਤੋਂ ਸਹੀ ਫੀਡਬੈਕ ਨਾ ਮਿਲਣ ਕਾਰਨ ਰਿਪੋਰਟਾ ਦੇ ਅੰਕੜਿਆਂ 'ਚ ਵੱਡਾ ਫਰਕ ਪੈ ਜਾਂਦਾ ਹੈ। ਜ਼ਿਲ੍ਹਾ ਲੁਧਿਆਣਾ 'ਚ 2072 ਐਕਟਿਵ ਮਰੀਜ਼ ਦਸੇ ਜਾ ਰਿਹੇ ਹਨ ਤੇ ਚੰਡੀਗੜ੍ਹ ਤੋਂ ਜਾਰੀ ਕੋਵਿਡ-19 ਬੁਲੇਟਨ 'ਚ 2913 ਐਕਟਿਵ ਮਰੀਜ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 2226 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲੀ ਹੈ।
ਸਾਵਧਾਨੀਆਂ ਅਪਨਾ ਕੇ ਹੀ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿ ਸਕਦੇ ਹਨ ਲੋਕ : ਡਿਪਟੀ ਕਮਿਸ਼ਨਰ
NEXT STORY