ਚੰਡੀਗੜ੍ਹ (ਸੁਸ਼ੀਲ) : ਧਨਾਸ ਦੇ ਪੈਟਰੋਲ ਪੰਪ ’ਤੇ ਆਟੋ ’ਚ ਗੈਸ ਭਰਵਾਉਣ ਗਏ ਚਾਲਕ ਦੀ ਤਿੰਨ ਨੌਜਵਾਨਾਂ ਨੇ ਕੁੱਟਮਾਰ ਕਰ ਕੇ ਨਕਦੀ ਤੇ ਦਸਤਾਵੇਜ਼ ਖੋਹ ਲਏ। ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਦੇ ਆਧਾਰ ’ਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਪੰਕਜ ਵਾਸੀ ਡੱਡੂਮਾਜਰਾ ਕਾਲੋਨੀ, ਅਵਿਨਾਸ਼ ਉਰਫ਼ ਚੇਲਾ ਵਾਸੀ ਧਨਾਸ ਤੇ ਸੰਤੋਸ਼ ਕੁਮਾਰ ਵਾਸੀ ਮੁੱਲਾਂਪੁਰ ਵਜੋਂ ਹੋਈ ਹੈ। ਪੁਲਸ ਨੇ ਨਕਦੀ ਤੇ ਦਸਤਾਵੇਜ਼ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ।
ਮੋਹਾਲੀ ਦੇ ਮਸਤਗੜ੍ਹ ਵਾਸੀ ਲਲਿਤ ਯਾਦਵ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਆਟੋ ’ਚ ਗੈਸ ਭਰਵਾਉਣ ਲਈ ਧਨਾਸ ਪੰਪ ’ਤੇ ਗਿਆ ਸੀ। ਇਸ ਦੌਰਾਨ ਦੂਜੇ ਆਟੋ ’ਚ ਤਿੰਨ-ਚਾਰ ਜਣੇ ਆਏ ਤੇ ਉਸ ਨੂੰ ਪੰਪ ਪਿੱਛੇ ਲੈ ਗਏ। ਉੱਥੇ ਕੁੱਟਮਾਰ ਕਰਕੇ 5400 ਰੁਪਏ, ਦਸਤਾਵੇਜ਼ ਲੈ ਕੇ ਫ਼ਰਾਰ ਹੋ ਗਏ। ਸਾਰੰਗਪੁਰ ਥਾਣੇ ਦੀ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਟੀਮ ਨੇ ਕੈਮਰਿਆਂ ਦੀ ਮਦਦ ਨਾਲ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕੀਤਾ।
ਪੰਜਾਬ 'ਚ ਵੱਡਾ ਹਾਦਸਾ, ਡਰੇਨ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
NEXT STORY