ਬਟਾਲਾ(ਸੈਂਡੀ) - ਨਜਦੀਕੀ ਪਿੰਡ ਪੂੰਦਰ ਵਿਖੇ ਸਕੂਟਰੀ 'ਤੇ ਜਾ ਰਹੇ ਬੱਚਿਆਂ ਦੀ ਸਕੂਟਰੀ ਵਿੱਚ ਵੱਜਣ ਨਾਲ 3 ਬੱਚਿਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮਲੇਸ਼ ਪਤਨੀ ਨਰੇਸ਼ ਵਾਸੀ ਪੂੰਦਰ ਨੇ ਦੱਸਿਆ ਕਿ ਮੇਰਾ ਬੱਚਾ ਰੋਹਿਤ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਸਕੂਲ ਜਾ ਰਹੇ ਬੱਚਿਆਂ ਦੀ ਸਕੂਟਰੀ ਵਿਚਕਾਰ ਟੱਕਰ ਹੋ ਗਈ। ਜਿਸ ਨਾਲ ਮੇਰੇ ਬੱਚੇ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਉਧਰ ਸਕੂਟਰੀ ਤੇ ਜਾ ਰਹੇ ਬੱਚੇ ਦਵਿੰਦਰ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਵੀ ਇਸ ਹਾਦਸੇ ਦੌਰਾਨ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਵੀਡੀਓ 'ਚ ਦੇਖੋ ਇਸ ਵਾਰ ਕਿਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਜਾਬ ਪੁਲਸ
NEXT STORY