ਨਵਾਂਸ਼ਹਿਰ : ਇੱਥੇ ਬਲਾਚੌਰ ਦੇ ਕਸਬਾ ਰੈਲਮਾਜਰਾ ਨੇੜੇ ਸਥਿਤ ਰਾਇਤ ਕਾਲਜ ਕੋਲ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ, ਜਿਸ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਰਵੀ ਕੁਮਾਰ, ਅਨਿਲ ਮਹਿਤੋ ਅਤੇ ਮੋਂਟੀ ਬਾਈਕ 'ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਸਾਹਮਣਿਓਂ ਆ ਰਹੀ ਹੌਂਡਾ ਕੰਪਨੀ ਦੀ ਕਾਰ ਨਾਲ ਉਨ੍ਹਾਂ ਦੀ ਬਾਈਕ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਹੀ ਤਿੰਨਾਂ ਨੌਜਵਾਨਾਂ ਨੇ ਦਮ ਤੋੜ ਦਿੱਤਾ।
ਚੰਡੀਗੜ੍ਹ : ਆਧਾਰ ਅਪਡੇਟ ਕਰਾਉਣ ਵਾਲੇ ਲੋਕ ਭਾਰੀ ਮੁਸੀਬਤ 'ਚ
NEXT STORY