ਗੁਰਦਾਸਪੁਰ/ਕਰਾਚੀ (ਵਿਨੋਦ)-ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਤੀ ਦੇ ਪਤਨੀ ਨੇ ਆਪਣੇ ਭਤੀਜੇ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਖੁਰਦ-ਬੁਰਦ ਕਰ ਦਿੱਤਾ। ਕਰਾਚੀ ਪੁਲਸ ਨੇ ਔਰਤ ਅਤੇ ਉਸਦੇ ਭਤੀਜੇ ਨੂੰ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ ਵਿਚ ਅੱਜ ਸਵੇਰੇ ਇਕ ਘਰ ਦੀ ਨਾਲੀ ’ਚੋਂ ਖੂਨ ਵੱਗਦਾ ਵੇਖਿਆ ਤਾਂ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਕੇ ਉਕਤ ਘਰ ਵਿਚ ਛਾਪੇਮਾਰੀ ਕੀਤੀ ਤਾਂ ਉੱਥੇ ਜਾਨਿਬ ਬੀਬੀ ਨੂੰ ਇਕ ਵੱਡੇ ਪਤੀਲੇ ਵਿਚ ਕੁਝ ਮਨੁੱਖੀ ਅੰਗਾਂ ਨੂੰ ਉਬਾਲਦੇ ਹੋਏ ਪਾਇਆ ਗਿਆ। ਮੌਕੇ ’ਤੇ ਪੁਲਸ ਨੇ 3 ਦਰਜਨ ਤੋਂ ਜ਼ਿਆਦਾ ਮਨੁੱਖੀ ਅੰਗ ਵੀ ਬਰਾਮਦ ਕੀਤੇ।
ਇਸ ਸਬੰਧੀ ਪੁਲਸ ਨੇ ਕਾਰਵਾਈ ਕਰਕੇ ਜਾਨਿਬ ਬੀਬੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਘਰ 'ਚ ਪਏ ਸਾਰੇ ਮਨੁੱਖੀ ਅੰਗ ਵੀ ਕਬਜ਼ੇ ਵਿਚ ਲੈ ਲਏ। ਪੁੱਛਗਿੱਛ ਵਿਚ ਜਾਨਿਬ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਅਹਿਮਦ ਅੱਬਬਾਸ ਨਾਲ ਨਿਕਾਹ ਕੀਤਾ ਸੀ, ਜਿਸਦੇ ਬਾਅਦ ਮੇਰੇ ਪਹਿਲੇ ਪਤੀ ਤੋਂ ਪੈਦਾ ਹੋਈ ਮੇਰੀ 17 ਸਾਲਾ ਲਡ਼ਕੀ ਜ਼ੀਨਤ ਵੀ ਮੇਰੇ ਨਾਲ ਰਹਿਣ ਲੱਗੀ। ਮੇਰਾ ਪਤੀ ਕੁਝ ਦਿਨਾਂ ਤੋਂ ਜ਼ੀਨਤ ਨਾਲ ਛੇਡ਼ਛਾਡ਼ ਕਰ ਰਿਹਾ ਸੀ। ਇਸ ਸਬੰਧੀ ਜ਼ੀਨਤ ਨੇ ਮੈਨੂੰ ਸਾਰੀ ਗੱਲ ਦੱਸੀ।
ਜਦ ਮੈਂ ਬੀਤੇ ਦਿਨੀਂ ਬਾਹਰ ਗਈ ਹੋਈ ਸੀ ਤਾਂ ਪਿੱਛੋਂ ਅੱਬਾਸ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ, ਜਦੋਂ ਮੈਂ ਘਰ ਪਹੁੰਚੀ ਤਾਂ ਲੜਕੀ ਨੇ ਸਾਰੀ ਗੱਲ ਦੱਸੀ, ਜਿਸ ’ਤੇ ਮੈਂ ਆਪਣੇ ਭਤੀਜੇ ਜ਼ਹੀਰ ਨੂੰ ਕੋਲ ਬੁਲਾਇਆ ਅਤੇ ਸਾਰੀ ਯੋਜਨਾ ਬਣਾ ਕੇ ਰਾਤ ਨੂੰ ਜਦ ਪਤੀ ਅਹਿਮਦ ਅੱਬਾਸ ਸ਼ਰਾਬ ਪੀ ਕੇ ਸੁੱਤਾ ਹੋਇਆ ਸੀ ਤਾਂ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਦੇ ਸਰੀਰ ਦੇ ਟੁਕਡ਼ੇ ਕਰਕੇ ਉਸ ਨੂੰ ਗਰਮ ਪਾਣੀ ਵਿਚ ਉਬਾਲ ਕੇ ਛੋਟੇ-ਛੋਟੇ ਪੀਸ ਕਰਕੇ ਖੁਰਦ-ਬੁਰਦ ਕਰਨ ਦੀ ਯੋਜਨਾ ਬਣਾਈ ਸੀ, ਜਦੋਂ ਕਿ ਆਪਣੀ ਲਡ਼ਕੀ ਨੂੰ ਮੈਂ ਤਡ਼ਕਸਾਰ ਹੀ ਆਪਣੇ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਨਿਬ ਦੇ ਭਤੀਜੇ ਜ਼ਹੀਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਵਾਂ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ।
ਕਾਂਗਰਸੀ ਸਰਪੰਚ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
NEXT STORY