ਕਲਾਨੌਰ, (ਮਨਮੋਹਨ)- ਕਲਾਨੌਰ ਪੁਲਸ ਵੱਲੋਂ ਲਾਏ ਵੱਖ-ਵੱਖ ਨਾਕਿਆਂ ਦੌਰਾਨ ਇਕ ਮੋਟਰ ਚੋਰ ਅਤੇ 2 ਨੌਜਵਾਨਾਂ ਨੂੰ ਦੇਸੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਦੱਸਿਆ ਕੋਟ ਮੀਆਂ ਸਾਹਿਬ ਪਿੰਡ ਦੇ ਨਜ਼ਦੀਕ ਪੁਲਸ ਚੌਕੀ ਵਡਾਲਾ ਬਾਂਗਰ ਦੇ ਇੰਚਾਰਜ ਦਵਿੰਦਰ ਸਿੰਘ ਵੱਲੋਂ ਲਾਏ ਗਏ ਵਿਸ਼ੇਸ਼ ਨਾਕੇ ਦੌਰਾਨ ਇਕ ਨੌਜਵਾਨ ਬਲਵਿੰਦਰ ਸਿੰਘ ਨੂੰ ਵਡਾਲਾ ਬਾਂਗਰ ਤੋਂ ਬੀਤੇ ਦਿਨੀਂ ਚੋਰੀ ਕੀਤੀ ਟਿਊਬਵੈੱਲ ਮੋਟਰ ਸਮੇਤ ਕਾਬੂ ਕੀਤਾ ਗਿਆ। ਦੋਸ਼ੀ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਕੇ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਥਾਣਾ ਕਲਾਨੌਰ ਵਿਖੇ ਤਾਇਨਾਤ ਏ. ਐੱਸ. ਆਈ. ਸੋਮਨਾਥ ਵੱਲੋਂ ਪੁਲਸ ਪਾਰਟੀ ਸਮੇਤ ਟੀ ਪੁਆਇੰਟ ਕਲਾਨੌਰ ਵਿਖੇ ਲਾਏ ਗਏ ਨਾਕੇ ਦੌਰਾਨ ਡੇਰਾ ਬਾਬਾ ਨਾਨਕ ਸਾਈਡ ਤੋਂ ਮੋਟਰਸਾਈਕਲ 'ਤੇ ਆ ਰਹੇ 2 ਨੌਜਵਾਨਾਂ ਦੀ ਸ਼ੱਕ ਦੇ ਆਧਾਰ 'ਤੇ ਕੀਤੀ ਚੈਕਿੰਗ ਦੌਰਾਨ ਉਨ੍ਹਾਂ ਕੋਲੋਂ 30 ਬੋਤਲਾਂ ਦੇਸ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਦੋਵਾਂ ਨੌਜਵਾਨਾਂ ਦੀ ਪਛਾਣ ਮੰਗਲ ਅਤੇ ਬੂਟਾ ਰਾਮ ਵਾਸੀ ਡੇਅਰੀਵਾਲ ਵਜੋਂ ਹੋਈ। ਪੁਲਸ ਥਾਣਾ ਕਲਾਨੌਰ 'ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਾਜ ਮੰਗਣ ਵਾਲੇ ਪਤੀ ਵਿਰੁੱਧ ਕੇਸ ਦਰਜ
NEXT STORY