ਬਠਿੰਡਾ (ਸੁਖਵਿੰਦਰ) : ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਪੁਲਸ ਨੇ 2 ਕੈਦੀਆਂ ਤੋਂ ਦੋ ਮੋਬਾਇਲ ਫੋਨ ਅਤੇ ਤੰਬਾਕੂ ਬਰਾਮਦ ਕੀਤਾ, ਜਦੋਂ ਕਿ ਵਾਰਡਨਾਂ ਨੇ ਜੇਲ੍ਹ ਦੇ ਇੱਕ ਹੋਰ ਸਥਾਨ ਤੋਂ ਇੱਕ ਵੱਖਰਾ ਮੋਬਾਇਲ ਫੋਨ ਅਤੇ ਤੰਬਾਕੂ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਨੇ ਭੁੱਚੋ ਮੰਡੀ ਦੇ ਰਹਿਣ ਵਾਲੇ ਕੈਦੀ ਵੀਰ ਸਿੰਘ ਅਤੇ ਫਾਜ਼ਿਲਕਾ ਦੇ ਰਹਿਣ ਵਾਲੇ ਕੈਦੀ ਸੂਰਤ ਸਿੰਘ ਤੋਂ ਦੋ ਮੋਬਾਇਲ ਫੋਨ ਅਤੇ 250 ਗ੍ਰਾਮ ਤੰਬਾਕੂ ਬਰਾਮਦ ਕੀਤਾ।
ਪੁਲਸ ਨੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਗਾਰਡਾਂ ਨੇ ਟਾਵਰ ਨੰਬਰ 15 ਅਤੇ 16 ਦੇ ਵਿਚਕਾਰ ਇੱਕ ਮੋਬਾਇਲ ਫੋਨ, ਚਾਰਜਰ ਅਤੇ ਤੰਬਾਕੂ ਬਰਾਮਦ ਕੀਤਾ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸੰਗਰੂਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ, ਹਰਪਾਲ ਚੀਮਾ ਨੇ ਕੀਤੀ ਸ਼ੁਰੂਆਤ
NEXT STORY