ਫਿਰੋਜ਼ਪੁਰ (ਮਲਹੋਤਰਾ) : ਥਾਣਾ ਸਿਟੀ ਅਤੇ ਕੁੱਲਗੜ੍ਹੀ ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਦੋਸ਼ੀਆਂ ਨੂੰ ਫੜ੍ਹਿਆ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਕੁੰਡੇ ਰੋਡ 'ਤੇ ਗਸ਼ਤ ਦੌਰਾਨ ਅਰੁਣ ਸਹੋਤਾ ਵਾਸੀ ਬਸਤੀ ਆਵਾ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਥਾਣਾ ਕੁੱਲਗੜ੍ਹੀ ਦੇ ਏ. ਐੱਸ. ਆਈ. ਬਲਜੀਤ ਸਿੰਘ ਨੇ ਪਿੰਡ ਸਤੀਏਵਾਲਾ ਦੇ ਕੋਲ ਮਨਪ੍ਰੀਤ ਉਰਫ਼ ਮੰਨਾ ਪਿੰਡ ਸ਼ੇਰਖਾਂ ਅਤੇ ਅਰਜਨ ਸਿੰਘ ਪਿੰਡ ਘੱਲਖੁਰਦ ਨੂੰ ਹੈਰੋਇਨ ਲੱਗੀ ਸਿਲਵਲ ਪੰਨੀ ਅਤੇ 1 ਲਾਈਟਰ ਦੇ ਨਾਲ ਫੜ੍ਹਿਆ ਹੈ। ਤਿੰਨਾਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
ਜੂਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ 2025 'ਚ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ
NEXT STORY