ਖਰੜ(ਰਣਬੀਰ, ਸ਼ਸ਼ੀ, ਅਮਰਦੀਪ)— ਥਾਣਾ ਸਿਟੀ ਪੁਲਸ ਵੱਲੋਂ ਬੀਤੀ ਰਾਤ ਸਥਾਨਕ ਬੱਸ ਅੱਡਾ ਨੇੜਿਓਂ ਤਿੰਨ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਏ. ਐੱਸ. ਆਈ. ਸਿੰਕਦਰ ਸਿੰਘ ਨੇ ਦਸਿਆ ਕਿ ਪੁਲਸ ਨੂੰ ਗੁਪਤ ਇਤਲਾਹ ਮਿਲੀ ਸੀ, ਜਿਸ ਦੇ ਤਹਿਤ ਮੁਖਬਰ ਵੱਲੋਂ ਦੱਸੀ ਗਈ ਪਛਾਣ ਦੇ ਆਧਾਰ 'ਤੇ ਉਕਤ ਥਾਂ ਪੈਦਲ ਜਾ ਰਹੀਆਂ ਤਿੰਨੋਂ ਮਹਿਲਾਵਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਸਾਢੇ 7 ਕਿੱਲੋ ਭੁੱਕੀ ਬਰਾਮਦ ਕੀਤੀ ਗਈੇ। ਇਨ੍ਹਾਂ ਕਾਬੂ ਮਹਿਲਾਵਾਂ ਦੀ ਪਹਿਚਾਣ ਸੀਮਾ, ਸ਼ਾਲੂ ਅਤੇ ਸੁਨੀਤਾ ਵਾਸੀ ਸੈਕਟਰ-56 ਚੰਡੀਗੜ੍ਹ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦਸਿਆ ਕਿ ਇਹ ਔਰਤਾਂ ਭੁੱਕੀ ਦੀ ਤਸਕਰੀ 'ਚ ਕਾਫੀ ਸਮੇਂ ਤੋਂ ਸ਼ਾਮਲ ਹਨ। ਜੋ ਕਿ ਅਕਸਰ ਆਪਣੇ ਪੱਕ ਗ੍ਰਾਹਕਾਂ ਨੂੰ ਇਸ ਦੀ ਸਪਲਾਈ ਦੇਣ ਦੇ ਲਈ ਖਰੜ ਵਾਲੇ ਪਾਸੇ ਆਉਦੀਆਂ ਸਨ। ਅੱਜ ਵੀ ਉਹ ਇਸ ਦੀ ਸਪਲਾਈ ਇਸ ਪਾਸੇ ਦੇਣ ਦੇ ਲਈ ਆ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਿੰਨਾਂ ਨੂੰ ਅੱਜ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਦੇ ਹੁਕਮਾਂ 'ਤੇ ਇਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਲਈ ਜੇਲ ਭੇਜ ਦਿੱਤਾ ਗਿਆ ਹੈ।
ਗਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਹੋਈ ਮੌਤ
NEXT STORY