ਜਲੰਧਰ (ਵਰੁਣ)–ਪਠਾਨਕੋਟ ਚੌਂਕ ਵਿਚ ਸਥਿਤ ਇਕ ਨਿੱਜੀ ਹਸਪਤਾਲ ਵਿਚ 3 ਸਾਲ ਦੀ ਬੱਚੀ ਦੇ ਇਲਾਜ ਨੂੰ ਲੈ ਕੇ ਜੰਮ ਕੇ ਵਿਵਾਦ ਹੋਇਆ। ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ’ਤੇ ਕੁੱਟਮਾਰ ਦੇ ਦੋਸ਼ ਲਾਏ ਹਨ, ਜਦਕਿ ਸਟਾਫ਼ ਨੇ ਪਰਿਵਾਰਕ ਮੈਂਬਰਾਂ ’ਤੇ ਕੁੱਟਮਾਰ ਅਤੇ ਇਕ ਡਾਕਟਰ ਦੀ ਅੱਖ ’ਤੇ ਮੁੱਕਾ ਮਾਰਨ ਦੇ ਦੋਸ਼ ਲਾਏ ਹਨ। ਜਾਣਕਾਰੀ ਦਿੰਦੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਹ 3 ਸਾਲ ਦੀ ਬੱਚੀ ਮਾਨਵੀ ਨੂੰ ਲੈ ਕੇ ਹਸਪਤਾਲ ਗਏ ਸਨ। ਉਸ ਨੂੰ ਬੁਖ਼ਾਰ ਸੀ, ਜਿਸ ਨੂੰ ਡਾਕਟਰਾਂ ਨੇ ਹਸਪਤਾਲ ਵਿਚ ਦਾਖ਼ਲ ਕਰ ਲਿਆ ਪਰ ਬੱਚੀ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ।
ਅਰਵਿੰਦ ਨੇ ਕਿਹਾ ਕਿ ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਇਕ ਫਾਰਮ ’ਤੇ ਸਾਈਨ ਕਰਨ ਨੂੰ ਕਿਹਾ ਤਾਂ ਉਨ੍ਹਾਂ ਕਿਸੇ ਦੂਜੇ ਹਸਪਤਾਲ ਵਿਚ ਰੈਫਰ ਕਰਨ ਦੀ ਮੰਗ ਕੀਤੀ ਪਰ ਅਜਿਹਾ ਨਹੀਂ ਹੋਇਆ ਅਤੇ ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਸਟਾਫ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਡਾ. ਧਰਮਵੀਰ ਦਾ ਕਹਿਣਾ ਹੈ ਕਿ ਬੱਚੀ ਦਾ ਬੁਖ਼ਾਰ ਕਾਫ਼ੀ ਵਿਗੜ ਗਿਆ ਸੀ ਅਤੇ ਇਨਫੈਕਸ਼ਨ ਵੀ ਕਾਫ਼ੀ ਜ਼ਿਆਦਾ ਸੀ, ਜਿਸ ਕਾਰਨ ਉਸ ਨੂੰ ਛੁੱਟੀ ਨਹੀਂ ਦਿੱਤੀ ਜਾ ਸਕਦੀ ਸੀ। ਉਨ੍ਹਾਂ ਬੱਚੀ ਦੀ ਹਾਲਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਵੀ ਪਰ ਉਹ ਛੁੱਟੀ ਲੈਣ ਦੀ ਜ਼ਿੱਦ ’ਤੇ ਅੜੇ ਸਨ। ਉਨ੍ਹਾਂ ਕਈ ਵਾਰ ਉਨ੍ਹਾਂ ਨੂੰ ਫਾਰਮ ’ਤੇ ਸਾਈਨ ਕਰਨ ਨੂੰ ਕਿਹਾ ਤਾਂ ਕਿ ਇਲਾਜ ਸ਼ੁਰੂ ਕੀਤਾ ਜਾ ਸਕੇ ਪਰ ਸਾਈਨ ਨਾ ਕਰਕੇ ਉਲਟਾ ਉਨ੍ਹਾਂ ਬਹਿਸ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਅੱਖ ’ਤੇ ਮੁੱਕਾ ਵੀ ਮਾਰਿਆ।
ਇਹ ਵੀ ਪੜ੍ਹੋ- ਮੁੜ ਚਰਚਾ 'ਚ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ 'ਵਾਰਿਸ' ਦੇ ਪਹਿਲੇ ਜਨਮ ਦਿਨ ਮੌਕੇ ਵੀਡੀਓ ਕੀਤੀ ਸਾਂਝੀ
ਜਿਉਂ ਹੀ ਬੱਚੀ ਦੇ ਪਰਿਵਾਰਕ ਮੈਂਬਰ ਇਸ ਸਾਰੇ ਵਿਵਾਦ ਤੋਂ ਬਾਅਦ ਉਸ ਨੂੰ ਅੰਬੇਡਕਰ ਚੌਂਕ ਨੇੜੇ ਸਥਿਤ ਕਿਸੇ ਹੋਰ ਨਿੱਜੀ ਹਸਪਤਾਲ ਵਿਚ ਲੈ ਕੇ ਗਏ ਤਾਂ ਉਸ ਨੇ ਦਮ ਤੋੜ ਦਿੱਤਾ। ਬੱਚੀ ਦੀ ਮਾਂ ਮੋਨੀ ਨੇ ਕਿਹਾ ਕਿ ਹਸਪਤਾਲ ਲਿਜਾਣ ਤੋਂ ਕੁਝ ਸਮੇਂ ਬਾਅਦ ਹੀ ਮਾਨਵੀ ਦੀ ਮੌਤ ਹੋ ਗਈ ਸੀ। ਪੀੜਤ ਧਿਰ ਅਰਵਿੰਦ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਸ ਨੂੰ ਸ਼ਿਕਾਇਤ ਦੇਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਡਰੱਗ ਰੈਕੇਟ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ ਸਮੇਤ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
16 ਸਾਲਾ ਨਾਬਾਲਗ ਬੱਚੀ ਨਾਲ ਤਾਏ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਾਮਲਾ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ
NEXT STORY