ਮਾਨਸਾ (ਬਾਂਸਲ) : ਜ਼ਿਲ੍ਹਾ ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪੈ ਰਹੀਆਂ ਹਨ। ਜ਼ਿਲ੍ਹੇ 'ਚ ਹੁਣ ਤੱਕ 36 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਦੁਪਹਿਰ 12 ਵਜੇ ਤੱਕ ਜ਼ਿਲ੍ਹੇ 'ਚ ਕੁੱਲ 21 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਦੁਪਹਿਰ 12 ਵਜੇ ਤੱਕ ਬੁਢਲਾਡਾ 'ਚ 21.22 ਫ਼ੀਸਦੀ, ਝੁਨੀਰ 'ਚ 21.68 ਫ਼ੀਸਦੀ, ਮਾਨਸਾ 'ਚ 20.73 ਫ਼ੀਸਦੀ ਅਤੇ ਸਰਦੂਲਗੜ੍ਹ 'ਚ 19.93 ਫ਼ੀਸਦੀ ਵੋਟਿੰਗ ਹੋਈ।
ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 11 ਜ਼ੋਨਾਂ, ਪੰਚਾਇਤ ਸੰਮਤੀ ਦੀਆਂ 25 ਜ਼ੋਨਾ, ਪੰਚਾਇਤ ਸੰਮਤੀ ਸਰਦੂਲਗੜ੍ਹ ਦੀਆਂ 15 ਜ਼ੋਨਾਂ, ਪੰਚਾਇਤ ਸੰਮਤੀ ਬੁਢਲਾਡਾ ਦੀਆਂ 25 ਜ਼ੋਨਾਂ, ਪੰਚਾਇਤ ਸੰਮਤੀ ਝੁਨੀਰ ਦੀਆਂ 21 ਜ਼ੋਨਾਂ (ਬਲਾਕ ਸੰਮਤੀਆਂ ਦੀਆਂ ਕੁੱਲ 86 ਜ਼ੋਨਾਂ) ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦਾ ਕੰਮ ਸ਼ਾਮ ਦੇ 4 ਵਜੇ ਤੱਕ ਜਾਰੀ ਰਹੇਗਾ।
ਸੁਖਪਾਲ ਖਹਿਰਾ ਨੇ ਜੱਦੀ ਪਿੰਡ ਰਾਮਗੜ੍ਹ 'ਚ ਪਾਈ ਵੋਟ
NEXT STORY