ਅਹਿਮਦਗੜ੍ਹ/ਸੰਗਰੂਰ/ਸੰਦੌੜ, (ਪੁਰੀ, ਵਿਵੇਕ ਸਿੰਧਵਾਨੀ, ਬੋਪਾਰਾਏ)— ਥਾਣਾ ਸਦਰ ਅਹਿਮਦਗੜ੍ਹ ਪੁਲਸ ਨੇ ਨਾਕਾਬੰਦੀ ਦੌਰਾਨ 3 ਟਰੱਕ ਸਵਾਰਾਂ ਨੂੰ 4 ਕਿਲੋ ਅਫੀਮ ਸਣੇ ਕਾਬੂ ਕਰ ਲਿਆ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਚੀਮਾ ਡੀ. ਐੱਸ. ਪੀ. ਅਹਿਮਦਗੜ੍ਹ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਬਸ਼ੀਰ ਦੀ ਅਗਵਾਈ ਹੇਠ ਅਕਬਰਪੁਰ ਛੰਨਾਂ ਨੇੜੇ ਨਾਕਾਬੰਦੀ ਦੌਰਾਨ ਅੱਧੀ ਰਾਤ ਵੇਲੇ ਮਾਲੇਰਕੋਟਲਾ ਵਾਲੇ ਪਾਸਿਓਂ ਤੋਂ ਲੁਧਿਆਣਾ ਵੱਲ ਜਾ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ ਇਕ ਡੱਬੇ 'ਚ ਲੁਕੋ ਕੇ ਰੱਖੀ ਹੋਈ 4 ਕਿਲੋ ਅਫੀਮ ਬਰਾਮਦ ਕੀਤੀ। ਪੁਲਸ ਨੇ ਟਰੱਕ ਚਾਲਕ ਸਣੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਗਿਫ੍ਰਤਾਰ ਵਿਅਕਤੀਆਂ ਦੀ ਪਛਾਣ ਹਰਬੰਸ ਲਾਲ ਉਰਫ ਲਾਲੀ ਪੁੱਤਰ ਢੁੰਡੀ ਰਾਮ ਵਾਸੀ ਸੈਫਾਬਾਦ ਜ਼ਿਲਾ ਜਲੰਧਰ, ਕੁਲਵਿੰਦਰ ਸਿੰਘ ਬਿੱਲਾ ਪੁੱਤਰ ਪ੍ਰੀਤਮ ਸਿੰਘ ਵਾਸੀ ਨੰਗਲ ਜ਼ਿਲਾ ਜਲੰਧਰ ਅਤੇ ਹਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਰਾਮ ਸਰੂਪ ਵਾਸੀ ਹੁਸੈਨਪੁਰਾ ਥਿਆੜ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ ਖੇਪ
ਡੀ. ਐੈੱਸ. ਪੀ. ਚੀਮਾ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ, ਜੋ ਅੱਗੇ ਮਹਿੰਗੇ ਮੁੱਲ 'ਤੇ ਵੇਚਣੀ ਸੀ।
ਫੜੇ ਗਏ ਮੁਲਜ਼ਮਾਂ 'ਚੋਂ 2 ਭਗੌੜੇ
ਮੁਲਜ਼ਮ ਹਰਬੰਸ ਲਾਲ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਨਸ਼ਾ ਕਾਬੂ ਰੋਕੂ ਐਕਟ ਅਧੀਨ 4 ਮਾਮਲੇ ਦਰਜ ਹਨ, ਜੋ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਕੁਲਵਿੰਦਰ ਬਿੱਲਾ ਖਿਲਾਫ ਵੀ ਥਾਣਾ ਨਕੋਦਰ ਵਿਖੇ ਅਫੀਮ ਸਮੱਗਲਿੰਗ ਦੇ ਦੋ ਮਾਮਲੇ ਦਰਜ ਹਨ ਅਤੇ ਉਹ ਵੀ ਅਦਾਲਤ ਤੋਂ ਭਗੌੜਾ ਹੈ।
15 ਸਾਲਾਂ ਤੋਂ ਹਰਬੰਸ ਸਿੰਘ ਕਰ ਰਿਹਾ ਸੀ ਨਸ਼ੇ ਦਾ ਗੋਰਖਧੰਦਾ
ਹਰਬੰਸ ਲਾਲ ਉਰਫ ਲਾਲੀ 15 ਸਾਲਾਂ ਤੋਂ ਨਸ਼ਾ ਸਮੱਗਲਿੰਗ ਦਾ ਗੋਰਖਧੰਦਾ ਕਰਦਾ ਆ ਰਿਹਾ ਹੈ, ਜਿਸ ਨੂੰ ਕਾਬੂ ਕਰ ਕੇ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਅਹਿਮਦਗੜ੍ਹ ਵਿਖੇ 18/61/85 ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭੁੱਕੀ ਸਣੇ 2 ਗ੍ਰਿਫਤਾਰ
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)—ਪੁਲਸ ਨੇ 2 ਵਿਅਕਤੀਆਂ ਤੋਂ 15 ਕਿਲੋ ਭੁੱਕੀ ਬਰਾਮਦ ਕਰ ਕੇ ਥਾਣਾ ਧਰਮਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਟੀ-ਪੁਆਇੰਟ ਬਾਹੱਦ ਡਸਕਾ ਵਿਖੇ ਨਾਕੇਬੰਦੀ ਦੌਰਾਨ ਬਹਾਦਰਪੁਰ ਵੱਲੋਂ ਆ ਰਹੀ ਕਾਰ, ਜਿਸ 'ਚ 2 ਵਿਅਕਤੀ ਸਵਾਰ ਸਨ, ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ 15 ਕਿਲੋ ਭੁੱਕੀ ਬਰਾਮਦ ਕੀਤੀ।
ਮੁਲਜ਼ਮ ਪ੍ਰਦੀਪ ਕੁਮਾਰ ਪੁੱਤਰ ਬਲਵੰਤ ਸਿੰਘ ਅਤੇ ਸੰਜੀਵ ਸਿੰਘ ਪੁੱਤਰ ਪੱਪੀ ਸਿੰਘ ਵਾਸੀ ਵਾਰਡ ਨੰਬਰ 17, ਨਹਿਰ ਕਾਲੋਨੀ ਰੱਤੀਆ ਜ਼ਿਲਾ ਫਤਿਆਬਾਦ (ਹਰਿਆਣਾ) ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੋਰੀ ਦੇ ਮੋਟਰਸਾਈਕਲਾਂ ਸਣੇ 2 ਗ੍ਰਿਫਤਾਰ
NEXT STORY