ਜਲੰਧਰ (ਰੱਤਾ) : ਜਲੰਧਰ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੱਸ ਦੇਈਏ ਕਿ ਉਕਤ ਸਾਰੇ ਪੀੜਤ ਲੋਕ ਪਹਿਲਾਂ ਤੋਂ ਪਾਜ਼ੇਟਿਵ ਆਏ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਸਨ। ਇਸ ਦੇ ਨਾਲ ਹੀ ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਕੱਲ ਵੀਰਵਾਰ ਨੂੰ ਜਲੰਧਰ 'ਚ ਕੋਰੋਨਾ ਵਾਇਰਸ ਦੇ 6 ਪਾਜ਼ੇਟਿਵ ਮਰੀਜ਼ ਪਾਏ ਗਏ ਸਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰੈੱਡ ਜ਼ੋਨ 'ਤੇ ਜਲੰਧਰ, ਇਨ੍ਹਾਂ ਇਲਾਕਿਆਂ 'ਚ ਸਭ ਤੋਂ ਵਧ ਖਤਰਾ
ਇਕੱਲੇ ਵੀਰਵਾਰ ਨੂੰ ਜਲੰਧਰ 'ਚ ਆਏ 6 ਪਾਜ਼ੇਟਿਵ ਕੇਸ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਇੱਕੋ ਦਿਨ ਸ਼ਹਿਰ 'ਚ ਕੋਰੋਨਾ ਵਾਇਰਸ ਦੇ 6 ਪਾਜ਼ੇਟਿਵ ਕੇਸ ਪਾਏ ਗਏ ਸਨ। ਪਹਿਲਾ ਮਾਮਲਾ ਬਸਤੀ ਸ਼ੇਖ ਦਾ ਸਾਹਮਣੇ ਆਇਆ ਹੈ, ਜਿੱਥੇ 59 ਸਾਲ ਦਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਦੂਜਾ ਕੇਸ 'ਚ ਰਾਜਾ ਗਾਰਡਨ ਦੀ ਰਹਿਣ ਵਾਲੀ 32 ਸਾਲਾ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਪੁਰਾਣੀ ਸਬਜ਼ੀ ਮੰਡੀ 'ਚੋਂ 42 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਅਤੇ ਚੌਥਾ ਕੇਸ ਲਿੰਕ ਰੋਡ ਮਾਡਲ ਟਾਊਨ 'ਚੋਂ 30 ਸਾਲਾ ਔਰਤ ਦਾ ਸਾਹਮਣੇ ਆਇਆ ਸੀ। 2 ਪਾਜ਼ੀਟਿਵ ਕੇਸ ਵੀਰਵਾਰ ਦੁਪਹਿਰ ਨੂੰ ਮਿਲੇ ਸਨ, ਜਿਨ੍ਹਾਂ 'ਤ ਸ਼ਾਹਕੋਟ 'ਚੋਂ ਕੁਲਜੀਤ ਕੌਰ ਦਾ ਪਤੀ ਮਲਕੀਤ ਸਿੰਘ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਇਕ ਕੇਸ ਕਿਲਾ ਮੁਹੱਲੇ 'ਚੋਂ ਸਾਹਮਣੇ ਆਇਆ ਸੀ, ਜਿੱਥੇ ਦੀਪਕ ਸ਼ਰਮਾ ਦੇ ਨਾਲ ਰਹਿਣ ਵਾਲਾ ਸਰਨੀਤ ਕਪੂਰ (40) ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇੰਨੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ 'ਚ ਵੀ ਹਲਚਲ ਮਚੀ ਹੋਈ ਹੈ ਅਤੇ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।
ਇਹ ਵੀ ਪੜ੍ਹੋ : ਚਾਰ ਪ੍ਰਮੁੱਖ ਸ਼ਮਸ਼ਾਨਘਾਟਾਂ 'ਚ ਰੱਖੀਆਂ ਅਸਥੀਆਂ ਦਾ ਈ-ਪਾਸ ਪਵਿੱਤਰ ਅਸਥਾਨਾਂ 'ਤੇ ਹੋਵੇਗਾ ਵਿਸਰਜਨ
ਜਲੰਧਰ ਦੇ ਇਹ ਇਲਾਕੇ ਐਲਾਨੇ ਗਏ ਹਾਟਸਪਾਟ
ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭੈਰੋ ਬਜ਼ਾਰ, ਮਿੱਠਾ ਬਾਜ਼ਾਰ, ਕਿਲ੍ਹਾ ਮੁਹੱਲਾ, ਅਟਾਰੀ ਬਾਜ਼ਾਰ, ਰੈਨਕ ਬਾਜ਼ਾਰ ਅਤੇ ਮਾਈ-ਹੀਰਾ ਗੇਟ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੁਰਾਣੀ ਸਬਜੀ ਮੰਡੀ, ਵਿਕਰਮ ਪੁਰਾ, ਚਰਨਜੀਤਪੁਰਾ ਅਤੇ ਟੈਗੋਰ ਨਗਰ ਨੂੰ ਵੀ ਇਸ ਸੂਚੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਕਸੂਦਾਂ, ਨਿਜਾਤਮ ਨਗਰ, ਬਸਤੀ ਏਰੀਆ, ਬਸਤੀ ਦਾਨਿਸ਼ਮੰਦਾ, ਸ਼ਹੀਦ ਭਗਤ ਸਿੰਘ ਨਗਰ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਨਾਰਾਇਣ ਨਗਰ, ਪਿੰਡ ਵਿਰਕ ਦੇ ਆਸ ਪਾਸ ਦੇ ਸਾਰੇ ਇਲਾਕਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਕੂਲ ਰੋਡ, ਸੈਂਟਰਲ ਟਾਊਨ, ਰੇਲਵੇ ਰੋਡ ਦੇ ਨੇੜਲੇ ਇਲਾਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਪੰਜਾਬ 'ਚ ਹੁਣ ਤੱਕ ਦੀ ਸਥਿਤੀ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਰੋਨਾ ਦੇ ਕੁੱਲ 206 ਮਰੀਜ਼ ਹੋ ਚੁੱਕੇ ਹਨ, ਜਦੋਂ ਕਿ ਸੂਬੇ 'ਚ ਇਸ ਬੀਮਾਰੀ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਤੇ ਸਰਕਾਰ ਦੋਵੇਂ ਚਿੰਤਾ 'ਚ ਹਨ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਕੋਰੋਨਾ ਦੀ ਚੇਨ ਟੁੱਟੀ, ਹੁਣ ਮੋਹਾਲੀ ਤੇ ਜਲੰਧਰ 'ਤੇ ਸਰਕਾਰ ਦੀ ਅੱਖ
ਗ੍ਰੋਥ ਰੇਟ ਘਟਣ ਦਾ ਅਨੁਮਾਨ, ਕੀ 1990 ਦੀ ਸਥਿਤੀ ਵਿਚ ਜਾਵੇਗਾ ਦੇਸ਼
NEXT STORY