ਚੰਡੀਗੜ੍ਹ,(ਰਾਏ): ਨਗਰ ਨਿਗਮ ਦੇ ਡਿਊਟੀ ਦੌਰਾਨ ਗੈਰ-ਹਾਜ਼ਰ ਮਿਲੇ ਚਾਰ ਸਫਾਈ ਕਰਮਚਾਰੀਆਂ ਨੂੰ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਦੇ ਆਦੇਸ਼ਾਂ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਕਰ ਦਿੱਤੇ ਗਏ ਹਨ। ਨਿਗਮ ਕਮਿਸ਼ਨਰ ਨੇ ਅਚਾਨਕ ਸੈਕਟਰ-17 ਦਾ ਦੌਰਾ ਕੀਤਾ ਤਾਂ ਪਾਇਆ ਕਿ ਡਿਊਟੀ ਦੌਰਾਨ ਚਾਰ ਸਫਾਈ ਕਰਮੀ ਨਦਾਰਦ ਹਨ। ਉਨ੍ਹਾਂ ਨੇ ਚਾਰਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਸਾਰੇ ਮੁੱਖ ਸੈਨੇਟਰੀ ਇੰਸਪੈਕਟਰਾਂ ਨੂੰ ਚਿਤਾਵਨੀ ਪੱਤਰ ਨਾਲ ਆਪਣੇ ਫਰਜ਼ਾਂ ਨੂੰ ਠੀਕ ਤਰੀਕੇ ਨਾਲ ਨਿਭਾਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਸਾਰੇ ਦਰਜਾ ਚਾਰ ਕਰਮਚਾਰੀਆਂ ਨੂੰ ਉੱਚਿਤ ਵਰਦੀ ਅਤੇ ਪਹਿਚਾਣ ਪੱਤਰ ਪਾਉਣੇ ਚਾਹੀਦੇ ਹਨ। ਕਮਿਸ਼ਨਰ ਨੇ ਚਿਤਾਵਨੀ ਦਿੱਤੀ ਕਿ ਹੁਣ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰ ਇਕ ਸਫਾਈ ਕਾਰਮਚਾਰੀ ਨੂੰ ਆਪਣੀ ਨਿਯੁਕਤੀ ਦੇ ਸਥਾਨ 'ਤੇ ਕੰਮ ਕਰਨਾ ਹੋਵੇਗਾ। ਉਥੇ ਹੀ ਇਸ ਕਾਰਵਾਈ 'ਤੇ ਚੰਡੀਗੜ੍ਹ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਣ ਕੁਮਾਰ ਚੱਢਾ ਨੇ ਕਿਹਾ ਕਿ ਨਿਗਮ ਕਮਿਸ਼ਨਰ ਨੇ ਜਿਨ੍ਹਾਂ ਚਾਰ ਸਫਾਈ ਕਰਮੀਆਂ ਨੂੰ ਮੁਅੱਤਲ ਕੀਤਾ ਹੈ, ਉਹ ਛੁੱਟੀ 'ਤੇ ਸਨ।
ਸੱਤ ਅਧਿਕਾਰੀਆਂ ਦੀ ਟੀਮ ਤਾਇਨਾਤ
ਅੰਤਰ-ਵਿਭਾਗੀ ਜਾਂਚ ਲਈ ਕਮਿਸ਼ਨਰ ਦੇ ਆਦੇਸ਼ਾਂ 'ਤੇ ਨਿਗਮ ਦੀ ਵੱਖ-ਵੱਖ ਵਿੰਗਾਂ ਦੇ ਸੱਤ ਅਧਿਕਾਰੀਆਂ ਦੀ ਇਕ ਟੀਮ ਤਾਇਨਾਤ ਕੀਤੀ ਗਈ ਹੈ। ਕਮਿਸ਼ਨਰ ਨੇ ਸਿਹਤ ਅਧਿਕਾਰੀ ਨੂੰ ਆਦੇਸ਼ ਦਿੱਤਾ ਕਿ ਉਹ ਸਾਰੇ ਜ਼ਰੂਰੀ ਸਫਾਈ ਸਮੱਗਰੀ ਉਪਲਬਧ ਕਰਵਾਉਣਾ ਯਕੀਨੀ ਕਰਨ। ਇਸ ਸਬੰਧੀ 24 ਘੰਟਿਆਂ 'ਚ ਸਫਾਈ ਕਰਮਚਾਰੀਆਂ ਨੂੰ ਜ਼ਰੂਰਤ ਅਨੁਸਾਰ ਸਮੱਗਰੀ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਨਿਗਮ ਨੇ ਸੈਕਟਰ-26 ਸਬਜ਼ੀ ਮੰਡੀ 'ਚ ਸਫਾਈ ਦਾ ਕੰਮ ਵੀ ਸੰਭਾਲਿਆ ਹੈ ਅਤੇ ਇਸ ਲਈ ਇਕ ਟੀਮ ਨੂੰ ਸੋਮਵਾਰ ਨੂੰ ਹੀ ਤਾਇਨਾਤ ਕੀਤਾ ਗਿਆ। ਨਿਗਮ ਕਮਿਸ਼ਨਰ ਨਾਲ ਡਾ. ਅੰਮ੍ਰਿਤਪਾਲ ਸਿੰਘ ਨੇ ਵੀ ਪਲਾਜ਼ਾ ਦਾ ਅਚਾਨਕ ਦੌਰਾ ਕੀਤਾ।
ਨਸ਼ਾ ਸਮੱਗਲਰਾਂ ਨਾਲ ਸਬੰਧ ਹੋਣ 'ਤੇ ASI ਡਿਸਮਸ
NEXT STORY