ਲੁਧਿਆਣਾ (ਕੁਲਵੰਤ/ਅਨਿਲ ਗਾਦੜਾ)- ਬੀਤੇ ਦਿਨੀਂ ਨਸ਼ਾ ਸਮੱਗਲਰੀ ਦੇ ਦੋਸ਼ ਵਿਚ ਨਾਮ ਆਉਣ 'ਤੇ ਏ.ਐੱਸ.ਆਈ ਮੇਜਰ ਸਿੰਘ ਨੂੰ ਸੋਮਵਾਰ ਪੁਲਸ ਵਿਭਾਗ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੇ ਘਰ ਕੀਤੀ ਗਈ ਰੇਡ ਦੌਰਾਨ ਮੋਹਾਲੀ ਐੱਸ.ਟੀ.ਐੱਫ ਦੀ ਟੀਮ ਨੇ ਦੋ ਕਾਰਾਂ, ਸਾਢੇ 5 ਕਿਲੋ ਅਫੀਮ ਤੇ ਦੋ ਹਥਿਆਰਾਂ ਸਮੇਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏ.ਐੱਸ.ਆਈ. ਲੁਧਿਆਣਾ 'ਚ ਐੱਮ. ਈ ਬਰਾਂਚ ਪੁਲਸ ਲਾਈਨ ਵਿਚ ਤਾਇਨਾਤ ਸੀ ਪੁਲਸ ਦੀ ਇਸ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਪੁਲਸ ਦਾ ਕਿਸ ਤਰ੍ਹਾਂ ਨਸ਼ੇ ਦੇ ਸੌਦਾਗਰਾਂ ਨਾਲ ਸਬੰਧ ਹੈ। ਦੋਸ਼ੀ ਦੀ ਪਛਾਣ ਮੇਜਰ ਸਿੰਘ ਨਿਵਾਸੀ ਪਿੰਡ ਮੱਲੇਆਣਾ ਬੰਧਨੀ ਕਲਾਂ ਦੇ ਰੂਪ ਵਜੋਂ ਹੋਈ ਹੈ, ਜੋ ਕਿ ਇਥੇ ਬਾਲਾ ਜੀ ਨਗਰ ਪ੍ਰਤਾਪ ਸਿੰਘ ਵਾਲਾ ਦਾ ਰਹਿਣ ਵਾਲਾ ਸੀ। ਜਿਸ ਖਿਲਾਫ 27 ਜੂਨ ਨੂੰ ਐੱਨ.ਡੀ.ਪੀ.ਐੱਸ ਐਕਟ ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਮੋਹਾਲੀ ਜ਼ਿਲ੍ਹਾ ਪੁਲਸ ਪ੍ਰਮੁੱਖ ਸੁਰਿੰਦਰ ਕੁਮਾਰ ਅਨੁਸਾਰ ਇਹ ਰੇਡ ਲੁਧਿਆਣਾ ਐੱਸ.ਟੀ.ਐੱਫ ਦੀ ਰੇਂਜ ਦੀ ਹਾਜ਼ਰੀ 'ਚ ਕੀਤੀ ਗਈ ਹੈ। ਨਿਊ ਸ਼ਿਮਲਾਪੁਰੀ 'ਚ ਪੁਲਸ ਦੀ ਹਾਜ਼ਰੀ 'ਚ ਉਸਦੀ ਸਹਾਇਕ ਮਹਿਲਾ ਹਰਜੀਤ ਕੌਰ ਦੇ ਘਰ 'ਚ ਕੀਤੀ ਗਈ ਰੇਡ ਦੌਰਾਨ ਪੁਲਸ ਟੀਮਾਂ ਨੇ ਇਕ ਸਵਿਫਟ ਕਾਰ ਨੂੰ ਜ਼ਬਤ ਕਰਕੇ ਜਦ ਤਲਾਸ਼ੀ ਕੀਤੀ ਤਾਂ ਡਰਾਈਵਰ ਸੀਟ ਦੇ ਹੇਠਾਂ ਛੁਪਾ ਕੇ ਰੱਖੇ ਗਏ ਬੈਗ 'ਚੋਂ ਬਿਨਾ ਪਰਮਿਟ ਸਾਢੇ 5 ਕਿਲੋ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ ਛੋਟੇ ਬੈਗ ਤੋਂ ਪੁਲਸ ਨੂੰ 32 ਬੋਰ ਦਾ ਰਿਵਾਲਵਰ ਤੇ 11 ਜ਼ਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ ਸਮੇਤ 11 ਜ਼ਿੰਦਾ ਕਾਰਤੂਸ 7.62 ਐੱਮ.ਐੱਮ ਅਤੇ 4 ਕਾਰਤੂਸ 303 ਬੋਰ ਦੇ ਬਰਾਮਦ ਹੋਏ। ਜਿਸ ਸਬੰਧੀ ਥਾਣਾ ਮੋਹਾਲੀ ਫੇਸ 4 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਦਾ ਕਹਿਣਾ ਸੀ ਕਿ ਦੋਵਾਂ ਦੇ ਮੋਬਾਈਲਾਂ ਦੀ ਕਾਲ ਡਿਟੇਲ ਵੀ ਖੰਗਾਲੀ ਜਾ ਰਹੀ ਹੈ ਤੇ ਕਈ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ।
ਭੇਦਭਰੇ ਹਾਲਾਤ 'ਚ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY