Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    8:54:07 PM

  • international kabaddi player  s grief overwhelms him wife

    ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਟੁੱਟਿਆ ਦੁੱਖਾਂ...

  • critical 48 hours in punjab thunderstorms and heavy rains alert issue

    ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ...

  • amarinder singh raja warring s big statement regarding the presidency

    ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ,...

  • 4 accused arrested for conspiring to kill police

    50 ਹਜ਼ਾਰ 'ਚ ਹੋਇਆ ਪੁਲਸ ਮੁਲਾਜ਼ਮ ਦੇ ਕਤਲ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

INTERNATIONAL News Punjabi(ਵਿਦੇਸ਼)

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

  • Edited By Vandana,
  • Updated: 31 Jul, 2026 01:32 PM
Pakistan
water crisis
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਅਕਸਰ ਭਾਰਤ ਨਾਲ 'ਸਿੰਧੂ ਜਲ ਸਮਝੌਤੇ' ਤੇ ਦਰਿਆਵਾਂ ਦੇ ਵਹਾਅ 'ਤੇ ਚਰਚਾ ਹੁੰਦੀ ਹੈ, ਪਰ ਇੱਕ ਤਾਜ਼ਾ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦਾ ਅਸਲ ਸੰਕਟ ਦਰਿਆਵਾਂ ਦੇ ਉੱਪਰ ਨਹੀਂ ਸਗੋਂ ਜ਼ਮੀਨ ਦੇ ਹੇਠਾਂ  ਲੁਕਿਆ ਹੋਇਆ ਹੈ। ਮਾਹਰਾਂ ਅਨੁਸਾਰ ਪਾਕਿਸਤਾਨ ਦੇ ਖੇਤਾਂ ਹੇਠਲਾ ਪਾਣੀ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ, ਜੋ ਦੇਸ਼ ਦੀ ਖੇਤੀਬਾੜੀ ਅਤੇ ਆਰਥਿਕਤਾ ਲਈ ਵੱਡੀ ਚੁਣੌਤੀ ਬਣ ਗਿਆ ਹੈ।

ਰਿਪੋਰਟ ਮੁਤਾਬਕ ਨਹਿਰੀ ਪਾਣੀ ਦੀ ਸਪਲਾਈ ਗੈਰ-ਭਰੋਸੇਮੰਦ ਹੋਣ ਕਾਰਨ ਪਾਕਿਸਤਾਨ ਦੇ ਲੱਖਾਂ ਕਿਸਾਨ ਸਿੰਚਾਈ ਲਈ ਪੂਰੀ ਤਰ੍ਹਾਂ ਟਿਊਬਵੈੱਲਾਂ 'ਤੇ ਨਿਰਭਰ ਹੋ ਗਏ ਹਨ। ਖ਼ਾਸ ਕਰਕੇ ਪਾਕਿਸਤਾਨੀ ਪੰਜਾਬ ਅਤੇ ਬਲੋਚਿਸਤਾਨ ਦੇ ਇਲਾਕਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਨਿਕਾਸੀ ਏਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਕੁਦਰਤੀ ਤੌਰ 'ਤੇ ਉਸ ਦੀ ਭਰਪਾਈ ਹੋਣੀ ਅਸੰਭਵ ਹੁੰਦੀ ਜਾ ਰਹੀ ਹੈ। ਸਿੰਧੂ ਜਲ ਸਮਝੌਤੇ ਵਿੱਚ ਜ਼ਮੀਨ ਹੇਠਲੇ ਪਾਣੀ ਨੂੰ ਲੈ ਕੇ ਕੋਈ ਫਰੇਮਵਰਕ ਨਹੀਂ ਹੈ, ਜਿਸ ਕਾਰਨ ਇਹ ਮਸਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ ਪਰਬਤਾਰੋਹੀ ਲਾਪਤਾ

ਜਿਵੇਂ-ਜਿਵੇਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਕਿਸਾਨਾਂ ਨੂੰ ਹੋਰ ਡੂੰਘੇ ਖੂਹ ਪੁੱਟਣੇ ਪੈ ਰਹੇ ਹਨ। ਇਸ ਨਾਲ ਨਾ ਸਿਰਫ਼ ਬੋਰਿੰਗ ਦਾ ਖਰਚਾ ਵਧ ਰਿਹਾ ਹੈ, ਸਗੋਂ ਪਾਣੀ ਕੱਢਣ ਲਈ ਬਿਜਲੀ ਅਤੇ ਡੀਜ਼ਲ 'ਤੇ ਹੋਣ ਵਾਲਾ ਖਰਚਾ ਵੀ ਕਿਸਾਨਾਂ ਦੇ ਮੁਨਾਫੇ ਨੂੰ ਨਿਗਲ ਰਿਹਾ ਹੈ। ਇਹ ਸੰਕਟ ਸਿਰਫ਼ ਖੇਤੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨਾਲ ਖੁਰਾਕ ਸੁਰੱਖਿਆ ਅਤੇ ਪੇਂਡੂ ਖੇਤਰਾਂ ਤੋਂ ਲੋਕਾਂ ਦੇ ਵੱਡੇ ਪੱਧਰ 'ਤੇ ਪਲਾਇਨ ਕਰਨ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਹਾਲਾਂਕਿ ਤਕਨਾਲੋਜੀ ਨੂੰ ਪਾਣੀ ਦੀ ਬਚਤ ਲਈ ਵਰਤਿਆ ਜਾ ਸਕਦਾ ਹੈ, ਪਰ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਬਿਨਾਂ ਕਿਸੇ ਨਿਯਮ ਦੇ ਸੋਲਰ ਪੈਨਲਾਂ 'ਤੇ ਸਬਸਿਡੀ ਦੇਣਾ ਉਲਟਾ ਪੈ ਰਿਹਾ ਹੈ। ਮੁਫ਼ਤ ਬਿਜਲੀ ਕਾਰਨ ਕਿਸਾਨ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ, ਜਿਸ ਨਾਲ ਪਾਣੀ ਦਾ ਪੱਧਰ ਹੋਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਵਿੱਚ ਵੱਧ ਪਾਣੀ ਮੰਗਣ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨਾ ਵੀ ਇੱਕ ਵੱਡੀ ਗਲਤੀ ਸਾਬਤ ਹੋ ਰਹੀ ਹੈ।

ਰਿਪੋਰਟ ਵਿੱਚ ਬੰਗਲਾਦੇਸ਼ ਦੀ ਉਦਾਹਰਣ ਦਿੰਦੇ ਹੋਏ ਕਿਹਾ ਗਿਆ ਹੈ ਕਿ ਉੱਥੇ ਪਾਕਿਸਤਾਨ ਨਾਲੋਂ ਕਿਤੇ ਜ਼ਿਆਦਾ ਮੀਂਹ ਪੈਂਦਾ ਹੈ, ਪਰ ਦਹਾਕਿਆਂ ਤੋਂ ਕੀਤੀ ਜਾ ਰਹੀ ਅੰਨ੍ਹੇਵਾਹ ਸਿੰਚਾਈ ਕਾਰਨ ਉੱਥੇ ਵੀ ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਜੇਕਰ ਪਾਣੀ ਦੀ ਬਹੁਤਾਤ ਵਾਲੇ ਦੇਸ਼ ਵਿੱਚ ਅਜਿਹਾ ਹੋ ਸਕਦਾ ਹੈ, ਤਾਂ ਪਾਕਿਸਤਾਨ ਵਰਗੇ ਖੁਸ਼ਕ ਦੇਸ਼ ਲਈ ਸਥਿਤੀ ਬਹੁਤ ਨਾਜ਼ੁਕ ਹੈ। ਸਮੱਸਿਆ ਦੇ ਹੱਲ ਲਈ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਸਿਰਫ਼ ਦਰਿਆਈ ਪਾਣੀ ਦੀਆਂ ਚਰਚਾਵਾਂ ਛੱਡ ਕੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ। ਪਿੰਡਾਂ ਦੇ ਛੱਪੜਾਂ ਨੂੰ ਸੁਰਜੀਤ ਕਰਨਾ, ਛੋਟੇ ਚੈੱਕ ਡੈਮ ਬਣਾਉਣਾ ਅਤੇ ਮਾਨਸੂਨ ਦੇ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਲਈ ਬੇਸਿਨ ਬਣਾਉਣਾ ਅਤਿ ਲੋੜੀਂਦਾ ਹੈ। ਜੇਕਰ ਜਲਦੀ ਹੀ ਸਖ਼ਤ ਨੀਤੀਆਂ ਨਾ ਬਣਾਈਆਂ ਗਈਆਂ, ਤਾਂ ਪਾਕਿਸਤਾਨ ਦੀ ਆਉਣ ਵਾਲੀ ਪੀੜ੍ਹੀ ਲਈ ਪਾਣੀ ਦੀ ਇੱਕ-ਇੱਕ ਬੂੰਦ ਦਾ ਸੰਕਟ ਖੜ੍ਹਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • Water crisis
  • river
  • farming community
  • Pakistan
  • ਪਾਣੀ ਸੰਕਟ
  • ਦਰਿਆ
  • ਕਿਸਾਨ ਭਾਈਚਾਰਾ
  • ਪਾਕਿਸਤਾਨ

ਭਾਰਤ ਵੱਲੋਂ ਸ਼੍ਰੀਲੰਕਾ ਨੂੰ ਦਿੱਤੀ ਜਾ ਰਹੀ ਮਦਦ 7.5 ਬਿਲੀਅਨ ਅਮਰੀਕੀ ਡਾਲਰ ਤੋਂ ਪਾਰ

NEXT STORY

Stories You May Like

  • economic crisis increases  4 8 crore people became unemployed in china
    ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ
  • inverter battery  rain water  pollution  dirt  ro water
    ਇਨਵਰਟਰ ਦੀ ਬੈਟਰੀ 'ਚ ਮੀਂਹ ਦਾ ਪਾਣੀ ਪਾਉਣਾ ਸਹੀ ਜਾਂ ਨਹੀਂ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
  • water level of river beas rises to 51 thousand cusecs
    ਦਰਿਆ ਬਿਆਸ ਦਾ ਪਾਣੀ ਵੱਧ ਕੇ 51 ਹਜ਼ਾਰ ਕਿਊਸਕ ਪੁੱਜਾ
  • uncle and nephew water turn bathinda police
    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪਾਣੀ ਦੀ ਵਾਰੀ ਪਿੱਛੇ ਤਾਏ ਨੇ ਭਤੀਜਾ ਵੱਢਿਆ
  • landslide near gaurikund
    ਕੇਦਾਰਨਾਥ ਯਾਤਰਾ ’ਤੇ ਫਿਰ ਸੰਕਟ: ਗੌਰੀਕੁੰਡ ਨੇੜੇ ‘ਜ਼ਮੀਨ ਖਿਸਕੀ’, ਪੈਦਲ ਮਾਰਗ ਬੰਦ
  • party change is actually the end of the people king
    ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
  • power crisis in punjab amid summer heat
    ਗਰਮੀ ਵਿਚਾਲੇ ਪੰਜਾਬ 'ਚ ਬਣਿਆ ਬਿਜਲੀ ਸੰਕਟ! 17,452 ਮੈਗਾਵਾਟ 'ਤੇ ਪੁੱਜੀ ਖ਼ਪਤ
  • power crisis deepens in punjab dozens of villages plunged into darkness
    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
  • critical 48 hours in punjab thunderstorms and heavy rains alert issue
    ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ,...
  • young man creates a portrait of martyr udham singh using soil jallianwala bagh
    ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ, ਜਲੰਧਰ ਦੇ...
  • congress observes shaheed udham singh  s martyrdom day in jalandhar
    ਕਾਂਗਰਸ ਨੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਨੌਜਵਾਨਾਂ ਨੂੰ ਕੀਤੀ ਅਪੀਲ
  • high alert in punjab
    ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼...
  • jalandhar improvement trust suffers a setback of rs 50 lakh
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ 50 ਲੱਖ ਦਾ ਲੱਗਾ ਝਟਕਾ
  • gang responsible for 26 robberies busted  2 accused arrested
    ਲੁੱਟਾਂ-ਖੋਹਾਂ ਦੀਆਂ 26 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 2...
  • jalandhar cp satinder singh in action mode
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ...
Trending
Ek Nazar
mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

jassie gill bids adieu to his late mother with heartfelt message

'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ...

famous bollywood actor donates rs 1 crore for assam flood victims

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਆਸਾਮ ਹੜ੍ਹ ਪੀੜਤਾਂ ਲਈ ਦਾਨ ਕੀਤੇ 1 ਕਰੋੜ ਰੁਪਏ, CM...

punjabistan will be settled in indias neighbourhood

ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !

imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • indian origin american surgeon removes brain tumor
      ਭਾਰਤੀ ਮੂਲ ਦੇ ਅਮਰੀਕੀ ਸਰਜਨ ਦਾ ਕਮਾਲ ! ਨੱਕ ਰਾਹੀਂ ਕੱਢਿਆ 'ਗੋਲਫ ਬਾਲ' ਦੇ...
    • agreement signed
      ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...
    • indian truck drivers arrested in us
      ਅਮਰੀਕਾ 'ਚ  30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ !  MEA ਦਾ ਅਹਿਮ ਬਿਆਨ ਆਇਆ...
    • india  brics summit  bangladeshi pm
      ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ,...
    • working has become difficult for women journalists in pakistan
      ਪਾਕਿਸਤਾਨ 'ਚ ਮਹਿਲਾ ਪੱਤਰਕਾਰਾਂ ਲਈ ਕੰਮ ਕਰਨਾ ਹੋਇਆ ਔਖਾ ! ਹਰ ਰੋਜ਼ ਕਰਨਾ...
    • china  manufacturing activity  decline  july  economy
      ਚੀਨ ਦੀਆਂ ਨਿਰਮਾਣ ਗਤੀਵਿਧੀਆਂ 'ਚ 5 ਮਹੀਨਿਆਂ 'ਚ ਪਹਿਲੀ ਵਾਰ ਆਈ ਗਿਰਾਵਟ
    • deportation from britain
      5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ...
    • crisis of old ev batteries in china
      ਚੀਨ 'ਚ EV ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ! ਵਾਤਾਵਰਣ ਤੇ ਸਿਹਤ ਲਈ ਵੱਡਾ...
    • situation in pok
      PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ
    • water crisis
      ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +