ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਵੱਸੇ ਪਿੰਡਾਂ ’ਚ ਰਹਿਣ ਵਾਲੇ ਭਾਰਤੀ ਸ਼ਹਿਰੀਅਾਂ ਨੂੰ ਮੁਸ਼ਕਿਲ ਸਥਿਤੀਅਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਹੱਦੀ ਇਲਾਕਿਅਾਂ ’ਚ ਕਦੇ ਵੀ ਆਮ ਵਰਗਾ ਜੀਵਨ ਨਹੀਂ ਹੁੰਦਾ ਅਤੇ ਨਾਲ ਹੀ ਇਨ੍ਹਾਂ ਇਲਾਕਿਅਾਂ ’ਚ ਸਰਕਾਰਾਂ ਦੀ ਕਾਰਗੁਜ਼ਾਰੀ ਵੀ ਤਸੱਲੀਬਖਸ਼ ਨਹੀਂ ਹੁੰਦੀ। ਵਿਕਾਸ ਅਤੇ ਸਹੂਲਤਾਂ ਦੇ ਨਜ਼ਰੀਏ ਤੋਂ ਪੱਛੜੇ ਇਨ੍ਹਾਂ ਖੇਤਰਾਂ ਦੇ ਵਾਸੀਅਾਂ ਨੂੰ ਨਾ ਸਿਰਫ ਲੋੜ ਤੋਂ ਵੱਧ ਸੰਘਰਸ਼ ਕਰਨਾ ਪੈਂਦਾ ਹੈ, ਸਗੋਂ ਉਹ ਵੱਡੀ ਹੱਦ ਤਕ ਊਣਤਾਈਅਾਂ ਅਤੇ ਕਮੀਅਾਂ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹੁੰਦੇ ਹਨ। ਇਨ੍ਹਾਂ ਲੋਕਾਂ ’ਚ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਰਹਿਣ ਵਾਲੇ ਲੋਕ ਸ਼ਾਮਲ ਹਨ। ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੀ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ ਹੀ ਪਿਛਲੇ ਦਿਨੀਂ 488ਵੇਂ ਟਰੱਕ ਦੀ ਰਾਹਤ ਸਮੱਗਰੀ ਗੁਰਦਾਸਪੁਰ ਜ਼ਿਲੇ ਦੇ ਉਨ੍ਹਾਂ ਪਿੰਡਾਂ ਲਈ ਭਿਜਵਾਈ ਗਈ ਸੀ, ਜਿਹੜੇ ਰਾਵੀ ਦਰਿਆ ਅਤੇ ਸਰਹੱਦ ਵਿਚਕਾਰ ਸਥਿਤ ਇਲਾਕੇ ’ਚ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਹਨ। ਇਸ ਵਾਰ ਦੀ ਰਾਹਤ ਸਮੱਗਰੀ ਜਲਾਲਾਬਾਦ ਪੱਛਮੀ (ਫਿਰੋਜ਼ਪੁਰ) ਤੋਂ ਪ੍ਰਤੀਨਿਧੀ ਹਰੀਸ਼ ਸੇਤੀਆ ਅਤੇ ਸ਼ਹਿਰੀਅਾਂ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਦਵਿੰਦਰ ਕੁੱਕੜ, ਉਦਯੋਗਪਤੀ ਯਾਵਿੰਦਰ ਮੈਣੀ, ਇੰਦਰਜੀਤ, ਹਰਪ੍ਰੀਤ ਸਿੰਘ, ਜਸਦੀਪ ਸਿੰਘ, ਸੰਦੀਪ ਹਸੀਜਾ, ਜਰਮਨ ਸਿੰਘ, ਅਸ਼ਵਨੀ ਗੁੰਬਰ, ਜਸਵਿੰਦਰ ਸਿੰਘ ਵਿੱਕੀ, ਮਨੀਸ਼ ਕੁਮਾਰ ਮਨੂਜਾ ਅਤੇ ਮਨੋਜ ਕੁਮਾਰ ਮਨੂਜਾ ਨੇ ਵੱਡਮੁੱਲਾ ਸਹਿਯੋਗ ਦਿੱਤਾ। ਇਸ ਟਰੱਕ ਦੀ ਸਮੱਗਰੀ ’ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਚਾਵਲ, 10 ਕਿਲੋ ਆਟਾ ਅਤੇ 1 ਕੰਬਲ ਸ਼ਾਮਲ ਸੀ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਇਸ ਟਰੱਕ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਵਜ਼ੀਫਾ ਵੰਡ ਸਮਾਰੋਹ ਮੌਕੇ ਰਵਾਨਾ ਕੀਤਾ ਗਿਆ ਸੀ। ਇਸ ਮੌਕੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਜੰਗਲਾਤ ਮੰਤਰੀ ਡਾ. ਸਾਧੂ ਸਿੰਘ ਧਰਮਸੋਤ, ਪੰਜਾਬ ਦੇ ਉੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਜੈ ਕਿਸ਼ਨ ਸੈਣੀ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁਰਿੰਦਰ ਸੇਠ, ਆਰ. ਪੀ. ਵਾਸਲ ਅਤੇ ਯਸ਼ਪਾਲ ਸਿੰਘ ਧੀਮਾਨ ਵੀ ਮੌਜੂਦ ਸਨ।
ਪ੍ਰਭਾਵਿਤ ਖੇਤਰਾਂ ’ਚ ਸਮੱਗਰੀ ਦੀ ਵੰਡ ਲਈ ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁੱਡਵਿਲ ਦੀ ਅਗਵਾਈ ਹੇਠ ਜਾਣ ਵਾਲੀ ਟੀਮ ’ਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਲੁਧਿਆਣਾ ਤੋਂ ਹਰਦਿਆਲ ਸਿੰਘ ਅਮਨ ਅਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਅਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਵੀ ਸ਼ਾਮਲ ਸਨ।
190 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰ ਕੇ ਪਰਚੇ ਦਰਜ ਕੀਤੇ
NEXT STORY