ਪਟਿਆਲਾ (ਬਲਜਿੰਦਰ) - ਸੀ. ਆਈ. ਏ. ਸਟਾਫ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਚੋਰੀ ਦੇ ਦੋਸ਼ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਇੱਕ ਐੈੱਲ. ਸੀ. ਡੀ., 2 ਗੈਸ ਸਿਲੰਡਰ, ਇਕ ਟੁੱਲੂ ਪੰਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਐੈੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਨਰਿੰਦਰ ਪੁੱਤਰ ਚਮਨ ਲਾਲ ਵਾਸੀ ਧੀਰੂ ਨਗਰ ਪਟਿਆਲਾ ਨੇ ਥਾਣਾ 15 ਜਨਵਰੀ 2018 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 15 ਜਨਵਰੀ ਨੂੰ ਪਰਿਵਾਰ ਸਮੇਤ ਅੰਬਾਲੇ ਵਿਆਹ ਗਿਆ ਹੋਇਆ ਸੀ। ਜਦੋਂ ਅਗਲੇ ਦਿਨ ਘਰ ਆ ਕੇ ਦੇਖਿਆ ਤਾਂ ਰੌਸ਼ਨਦਾਨ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਚੈੱਕ ਕਰਨ 'ਤੇ ਪਤਾ ਲੱਗਾ ਕਿ 4 ਗੈਸ ਸਿਲੰਡਰ, ਇਕ ਐੈੱਲ. ਸੀ. ਡੀ., ਇਕ ਐੈੱਲ. ਈ. ਡੀ ਅਤੇ 15 ਹਜ਼ਾਰ ਰੁਪਏ ਚੋਰੀ ਹੋ ਗਏ। ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ। ਇਸੇ ਮਾਮਲੇ ਦੀ ਜਾਂਚ ਸਬੰਧੀ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਹੌਲਦਾਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਵਾਈ. ਪੀ. ਐੈੱਸ. ਚੌਕ ਵਿਖੇ ਮੌਜੂਦ ਸੀ। ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ। ਸੂਚਨਾ ਦੇ ਆਧਾਰ 'ਤੇ ਪਰਮਵੀਰ ਸਿੰਘ ਉਰਫ ਪ੍ਰਿੰਸ ਵਾਸੀ ਧੀਰੂ ਨਗਰ ਪਟਿਆਲਾ, ਸੁਮਿਤ ਕੁਮਾਰ ਉਰਫ ਮੋਨੂੰ ਅਤੇ ਰਿਤਿਕ ਕੁਮਾਰ ਵਾਸੀ ਧੀਰੂ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਤੋਂ ਇਕ ਐੱਲ. ਸੀ. ਡੀ., 2 ਗੈਸ ਸਿਲੰਡਰ ਅਤੇ ਇਕ ਟੁੱਲੂ ਪੰਪ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਇਕ ਸਾਥੀ ਅਨੁਰਾਗ ਉਰਫ ਗਿਆਨ ਅਜੇ ਫਰਾਰ ਹੈ। ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟਿਕਾਣਿਆਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਐੈੱਸ. ਪੀ. ਡੀ. ਵਿਰਕ ਨੇ ਦੱਸਿਆ ਕਿ ਦੂਜੇ ਕੇਸ ਵਿਚ ਏ. ਐੈੱਸ. ਆਈ. ਜੋਗਿੰਦਰ ਸਿੰਘ ਪੁਲਸ ਪਾਰਟੀ ਸਮੇਤ ਰੇਡੀਓ ਸਟੇਸ਼ਨ ਚੌਕ ਅਰਬਨ ਅਸਟੇਟ ਪਟਿਆਲਾ ਵਿਖੇ ਮੌਜੂਦ ਸਨ। ਮਿਲੀ ਸੂਚਨਾ ਦੇ ਆਧਾਰ 'ਤੇ ਅਜੇ ਕੌਸ਼ਲ ਵਾਸੀ ਚੌਹਾਨ ਕਾਲੋਨੀ ਰਾਜਪੁਰਾ, ਅਜੇ ਕੁਮਾਰ ਉਰਫ ਹੈਪੀ ਵਾਸੀ ਮੁਹੱਲਾ ਸੇਵੀਆਂ ਵਾਲਾ ਰਾਜਪੁਰਾ ਅਤੇ ਰਾਜਵੀਰ ਉਰਫ ਵੀਰਪਾਲ ਵਾਸੀ ਚੌਹਾਨ ਕਾਲੋਨੀ ਰਾਜਪੁਰਾ ਖਿਲਾਫ ਕੇਸ ਦਰਜ ਕੀਤਾ ਗਿਆ।
ਪੁਲਸ ਮੁਤਾਬਕ ਇਹ ਵਿਅਕਤੀ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਤਿੰਨਾਂ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਅਜੇ ਕੌਸ਼ਲ ਅਤੇ ਅਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਜਵੀਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਵਿਅਕਤੀਆਂ ਤੋਂ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਸ਼ਾਹਕੋਟ ਉੱਪ ਚੋਣ : ਕੰਬੋਜ ਬਰਾਦਰੀ ਦੇ ਨੁਮਾਇੰਦੇ ਨੂੰ ਹੀ ਕਾਂਗਰਸ ਦੇਵੇ ਟਿਕਟ : ਪੂਰਨ ਸਿੰਘ ਥਿੰਦ
NEXT STORY