ਲਾਹੌਰ (ਪੀ.ਟੀ.ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਈਸਾਈ ਵਿਅਕਤੀ ਨੂੰ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪਿਛਲੇ ਹਫ਼ਤੇ ਲਾਹੌਰ ਦੀ ਨਿਸ਼ਾਤ ਕਲੋਨੀ ਵਿੱਚ ਵਾਪਰੀ। ਪੁਲਿਸ ਅਧਿਕਾਰੀ ਜ਼ੁਲਫਿਕਾਰ ਅਲੀ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਆਮਿਰ ਮਸੀਹ ਨੂੰ ਇੱਕ ਮੁਸਲਿਮ ਵਿਅਕਤੀ ਸਨੂਰ ਅਲੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ।
ਅਲੀ ਨੇ ਪੁਲਿਸ ਨੂੰ ਦੱਸਿਆ, "ਉਸਦਾ ਗੁਆਂਢੀ ਮਸੀਹ ਉਸਦੀ ਕਰਿਆਨੇ ਦੀ ਦੁਕਾਨ 'ਤੇ ਆਇਆ ਅਤੇ ਮਾੜੀ ਵਿੱਤੀ ਸਥਿਤੀ ਕਾਰਨ ਪਾਕਿਸਤਾਨ ਛੱਡਣ ਬਾਰੇ ਗੱਲ ਕਰਨ ਲੱਗਾ। ਫਿਰ ਉਸਨੇ ਅਚਾਨਕ ਪੈਗੰਬਰ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ। ਮੈਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ।" ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਅਲੀ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਮਸੀਹ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਅਤੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295 ਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੰਜਾਬੀ ਗ੍ਰਿਫ਼ਤਾਰ, FBI ਬੋਲੀ-'ਇਹ ਪੰਜਾਬੀ ਗੈਂਗ ਇਨਸਾਨ ਨਹੀਂ ਜਾਨਵਰ ਹੈ'
ਪਾਕਿਸਤਾਨ ਪੀਨਲ ਕੋਡ ਦੀ ਧਾਰਾ 295-ਸੀ ਪੈਗੰਬਰ ਦੇ ਨਾਮ ਦੀ ਬਦਨਾਮੀ ਦੇ ਅਪਰਾਧ ਨਾਲ ਸੰਬੰਧਿਤ ਹੈ। ਇਸ ਅਪਰਾਧ ਦੀ ਸਜ਼ਾ ਮੌਤ ਜਾਂ ਉਮਰ ਕੈਦ ਅਤੇ ਜੁਰਮਾਨਾ ਹੈ। ਇੱਕ ਈਸਾਈ ਕਾਨੂੰਨੀ ਸੰਗਠਨ ਦੇ ਨੈਪੋਲੀਅਨ ਕਯੂਮ ਅਨੁਸਾਰ ਇਹ ਇੱਕ ਫਰਜ਼ੀ ਮਾਮਲਾ ਹੈ ਕਿਉਂਕਿ ਸ਼ਿਕਾਇਤਕਰਤਾ ਸ਼ੱਕੀ ਨਾਲ ਇੱਕ ਛੋਟੀ ਜਿਹੀ ਗੱਲ 'ਤੇ ਆਪਣਾ ਹਿਸਾਬ ਬਰਾਬਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਦੱਸਿਆ,"ਦੁਕਾਨਦਾਰ ਅਤੇ ਸ਼ੱਕੀ ਕਈ ਸਾਲਾਂ ਤੋਂ ਇੱਕੋ ਗਲੀ ਵਿੱਚ ਰਹਿ ਰਹੇ ਹਨ ਅਤੇ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮੁੱਦੇ 'ਤੇ ਤਿੱਖੀ ਬਹਿਸ ਹੋਈ ਸੀ। ਦੁਕਾਨਦਾਰ ਅਲੀ ਨੇ ਦੋਸ਼ ਲਗਾਇਆ ਕਿ ਸ਼ੱਕੀ ਨੇ ਆਪਣੇ ਘਰ ਦਾ ਪਾਣੀ ਗਲੀ ਵਿੱਚ ਵਹਿਣ ਦਿੱਤਾ, ਜੋ ਉਸਦੀ ਦੁਕਾਨ ਵਿੱਚ ਦਾਖਲ ਹੋ ਗਿਆ। ਬਾਅਦ ਵਿੱਚ ਉਸਨੇ ਆਮਿਰ ਮਸੀਹ ਖ਼ਿਲਾਫ਼ ਈਸ਼ਨਿੰਦਾ ਦਾ ਮਾਮਲਾ ਦਰਜ ਕਰਵਾਇਆ।"
ਕਯੂਮ ਨੇ ਕਿਹਾ ਕਿ ਮਸੀਹ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਅਤੇ ਸ਼ਿਕਾਇਤਕਰਤਾ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮੁੱਦੇ 'ਤੇ ਇੱਕ ਦੂਜੇ ਨਾਲ ਸਖ਼ਤ ਸ਼ਬਦਾਂ ਦੀ ਬਹਿਸ ਕੀਤੀ, ਪਰ ਉਸਨੇ (ਮਸੀਹ) ਨੇ ਪੈਗੰਬਰ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਈਸ਼ਨਿੰਦਾ ਪਾਕਿਸਤਾਨ ਵਿੱਚ ਇੱਕ ਸੰਵੇਦਨਸ਼ੀਲ ਮੁੱਦਾ ਹੈ, ਜਿੱਥੇ ਇਸਲਾਮ ਜਾਂ ਇਸਲਾਮੀ ਸ਼ਖਸੀਅਤਾਂ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘੱਟ ਗਿਣਤੀਆਂ, ਜਿਨ੍ਹਾਂ ਵਿੱਚ ਈਸਾਈ ਅਤੇ ਹਿੰਦੂ ਸ਼ਾਮਲ ਹਨ 'ਤੇ ਅਕਸਰ ਈਸ਼ਨਿੰਦਾ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹਵਾਈ ਸੈਨਾ ਦਾ ਜਹਾਜ਼ ਸਕੂਲ 'ਤੇ ਡਿੱਗਿਆ; 16 ਮੌਤਾਂ, ਦਰਜਨਾਂ ਜ਼ਖਮੀ
NEXT STORY