ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-53 ਅਤੇ 54 ਸਥਿਤ ਗ਼ੈਰ-ਕਾਨੂੰਨੀ ਬਣੀ ਫਰਨੀਚਰ ਮਾਰਕਿਟ ’ਚ ਬਣੀਆਂ ਦੁਕਾਨਾਂ ’ਤੇ ਐਤਵਾਰ ਨੂੰ ਪ੍ਰਸ਼ਾਸਨ ਬੁਲਡੋਜ਼ਰ ਚਲਾਏਗਾ। ਇਸ ਦੇ ਲਈ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਪੁਲਸ ਦੇ ਕਰੀਬ 1200 ਮੁਲਾਜ਼ਮ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਸ਼ਨੀਵਾਰ ਸ਼ਾਮ ਨੂੰ ਫਰਨੀਚਰ ਮਾਰਕੀਟ ਤੋਂ ਮੋਹਾਲੀ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਾਏ ਗਏ ਹਨ। ਟ੍ਰੈਫਿਕ ਪੁਲਸ ਨੇ ਵਾਹਨਾਂ ਨੂੰ ਡਾਇਵਰਟ ਕਰ ਦਿੱਤਾ ਹੈ। ਮੁਲਾਜ਼ਮ ਸਵੇਰੇ 6 ਵਜੇ ਡਿਊਟੀ ’ਤੇ ਪਹੁੰਚ ਜਾਣਗੇ। ਸੁਰੱਖਿਆ ਦੀ ਜ਼ਿੰਮੇਵਾਰੀ ਡੀ. ਐੱਸ. ਪੀ. ਜਸਵਿੰਦਰ ਸਿੰਘ ਨੂੰ ਦਿੱਤੀ ਗਈ ਹੈ। ਸ਼ਨੀਵਾਰ ਨੂੰ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰੋਂ ਜ਼ਿਆਦਾਤਰ ਸਾਮਾਨ ਖ਼ਾਲੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, EXAMS ਦੀਆਂ ਤਾਰੀਖ਼ਾਂ ਦਾ ਐਲਾਨ
15 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ
ਪ੍ਰਸ਼ਾਸਨ ਅਨੁਸਾਰ ਫਰਨੀਚਰ ਮਾਰਕਿਟ ਦੇ ਦੁਕਾਨਦਾਰਾਂ ਨੇ ਕਰੀਬ 15 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। 22 ਜੂਨ, 2024 ਨੂੰ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਇਕ ਹਫ਼ਤੇ ਦੇ ਅੰਦਰ ਆਪਣੀਆਂ ਦੁਕਾਨਾਂ ਖ਼ੁਦ ਹਟਾਉਣ ਅਤੇ ਜ਼ਮੀਨ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਐਤਵਾਰ ਨੂੰ ਪ੍ਰਸ਼ਾਸਨ ਸੈਕਟਰ-53-54 ਦੀ ਜ਼ਮੀਨ ਖ਼ਾਲੀ ਕਰਵਾਉਣ ਲਈ ਮੁਹਿੰਮ ਸ਼ੁਰੂ ਕਰੇਗਾ। ਇਸ ਦੌਰਾਨ ਭਾਰੀ ਪੁਲਸ ਫੋਰਸ ਵੀ ਤਾਇਨਾਤ ਕੀਤੀ ਜਾਵੇਗੀ। ਕੁੱਝ ਦਿਨ ਪਹਿਲਾਂ ਵੀ ਦੁਕਾਨਾਂ ਖ਼ਾਲੀ ਕਰਨ ਦੀ ਮੁਨਿਆਦੀ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਘਰਾਂ, ਦੁਕਾਨਾਂ ਤੇ ਫਲੈਟਾਂ ਨੂੰ ਲੈ ਕੇ ਵੱਡਾ ਫ਼ੈਸਲਾ, NOTIFICATION ਜਾਰੀ, ਪੜ੍ਹੋ ਕਾਰਨ
ਸਰਕਾਰੀ ਜ਼ਮੀਨ ’ਤੇ ਕਬਜ਼ਾ, ਅਲਾਟਮੈਂਟ ’ਚ ਤਰਜ਼ੀਹ ਨਹੀਂ
ਅਸਟੇਟ ਅਫ਼ਸਰ-ਕਮ-ਡੀ. ਸੀ. ਨੇ 9 ਜਨਵਰੀ, 2025 ਨੂੰ ਹੁਕਮ ਜਾਰੀ ਕਰਕੇ ਸੈਕਟਰ-53 ਅਤੇ 54 ਵਿਚ ਫਰਨੀਚਰ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਜ਼ਮੀਨ ਅਲਾਟਮੈਂਟ ਵਿਚ ਵਿਸ਼ੇਸ਼ ਤਰਜ਼ੀਹ ਦੇਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਪ੍ਰਸ਼ਾਸਨ ਮੁਤਾਬਕ ਜਿਸ ਜ਼ਮੀਨ ’ਤੇ ਇਹ ਕਾਰੋਬਾਰ ਚੱਲ ਰਿਹਾ ਹੈ, ਉਹ 14 ਫਰਵਰੀ, 2002 ਨੂੰ ਐਕਵਾਇਰ ਕੀਤੀ ਗਈ ਸੀ ਅਤੇ ਸੈਕਟਰ-53, 54 ਅਤੇ 55 ਦੇ ਵਿਕਾਸ ਲਈ ਐਕਵਾਇਰ ਕੀਤੀ ਸੀ। ਹਾਲਾਂਕਿ ਕਾਰੋਬਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ 1986 ਤੋਂ ਇੱਥੇ ਸਥਾਪਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ B.ED 'ਚ ਦਾਖ਼ਲਾ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲੀ ਵੱਡੀ ਰਾਹਤ
NEXT STORY