ਅਬੋਹਰ (ਸੁਨੀਲ) : ਸ਼ਹਿਰ ਦੇ 5 ਦੋਸਤਾਂ ਦੀ ਹਾਲਤ ਅਚਾਨਕ ਉਸ ਸਮੇਂ ਵਿਗੜ ਗਈ, ਜਦੋਂ ਉਨ੍ਹਾਂ ਨੇ ਇਕ ਕਰਿਆਨੇ ਦੀ ਦੁਕਾਨ ਤੋਂ ਐਕਸਪਾਇਰੀ ਡੇਟ ਦੀ ਕੋਲਡ ਡਰਿੰਕ ਪੀ ਲਈ। ਪੰਜਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਇਕ ਨੌਜਵਾਨ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਲਿਜਾਇਆ ਗਿਆ। ਨੌਜਵਾਨਾਂ ਦੇ ਪਰਿਵਾਰਾਂ ਨੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਇੰਦਰਾ ਨਗਰੀ, ਗਲੀ ਨੰਬਰ-5 ਦੇ ਰਹਿਣ ਵਾਲੇ ਅਮਨਦੀਪ ਪੁੱਤਰ ਰਜਨੀਸ਼, ਗਲੀ ਨੰਬਰ-1 ਦੇ ਰਹਿਣ ਵਾਲੇ ਰਾਜਨ ਪੁੱਤਰ ਕ੍ਰਿਸ਼ਨ, ਅਰੁਣ, ਸ਼ੁਭਮ ਅਤੇ ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਚੰਦਰ ਕੁਮਾਰ ਪਿੰਡ ਆਲਮਗੜ੍ਹ ਸਥਿਤ ਖਾਟੂਧਾਮ ਸ਼ਾਮ ਮੰਦਰ ’ਚ ਮੱਥਾ ਟੇਕਣ ਲਈ ਪੈਦਲ ਗਏ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਦੀ ਮੌਤ 'ਤੇ CM ਮਾਨ ਦੀ ਪਤਨੀ ਸਣੇ ਅਮਨ ਅਰੋੜਾ ਦਾ ਬਿਆਨ
ਉੱਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਮੰਦਰ ਦੇ ਸਾਹਮਣੇ ਇਕ ਕਰਿਆਨੇ ਦੀ ਦੁਕਾਨ ਤੋਂ ਥੰਮਜ਼ ਅੱਪ ਦੀ ਇਕ ਬੋਤਲ ਖ਼ਰੀਦੀ ਅਤੇ ਇਸ ਨੂੰ ਪੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ। ਜਦੋਂ ਉਨ੍ਹਾਂ ਨੇ ਬੋਤਲ ਦੀ ਜਾਂਚ ਕੀਤੀ ਤਾਂ ਉਸ ’ਤੇ ਐਕਸਪਾਇਰੀ ਡੇਟ ਨਵੰਬਰ 2024 ਸੀ। ਜਦੋਂ ਉਨ੍ਹਾਂ ਨੇ ਦੁਕਾਨਦਾਰ ਨੂੰ ਇਸ ਲਈ ਝਿੜਕਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਉਸ ਕੋਲ ਤਾਂ ਇਸੇ ਮਹੀਨੇ ਦੀ ਕੋਲਡ ਡਰਿੰਕ ਪਈ ਹੈ ਪਰ ਇਸ ਨੂੰ ਵੇਚਣਾ ਉਸਦੀ ਮਜਬੂਰੀ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਫਿਰ ਖ਼ਤਰੇ ਦੀ ਘੰਟੀ! ਬੇਹੱਦ ਚਿੰਤਾਜਨਕ ਬਣੇ ਹਾਲਾਤ, ਰਹੋ ਬਚ ਕੇ
ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਸ਼ਹਿਰ ਪਹੁੰਚ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਚੰਦਰ ਕੁਮਾਰ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਲਿਜਾਇਆ ਗਿਆ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਪੁਲਸ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਦੁਕਾਨਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੇ ਫਾਰਮਾਸਿਸਟ ਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਹਸਪਤਾਲ ’ਚ ਹਾਲਤ ਵਿਗੜਣ ਕਾਰਨ ਦਾਖ਼ਲ ਹੋਏ ਹਨ, ਜਿਨ੍ਹਾਂ ਨੂੰ ਉਲਟੀਆਂ ਅਤੇ ਖੁਜਲੀ ਹੋ ਰਹੀ ਸੀ। ਉਨ੍ਹਾਂ ਨੂੰ ਟੀਕੇ ਅਤੇ ਬੋਤਲਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਹੋਣ ਮਗਰੋਂ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ
NEXT STORY