ਤਰਨਤਾਰਨ,(ਰਮਨ): ਐਸ. ਐਸ. ਪੀ ਧਰੁਵ ਦਹੀਆ ਵਲੋਂ ਮਾੜੇ ਅਨਸਰਾਂ ਤੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਪੱਟੀ ਦੀ ਪੁਲਸ ਪਾਰਟੀ ਵਲੋਂ ਇਕ ਮੈਡੀਕਲ ਸਟੋਰ ਮਾਲਕ ਨੂੰ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਪੱਟੀ ਸਿਟੀ ਮੁਖੀ ਐਸ. ਆਈ ਭੁਪਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਨੇ ਪੁਲਸੂਆਂ ਬਾਹਮਣੀ ਵਾਲਾ ਮੋੜ ਪੱਟੀ ਨਾਕਾਬੰਦੀ ਦੌਰਾਨ ਜਸਵੰਤ ਸਿੰਘ ਉਰਫ ਸੁੱਖ ਪੁਤਰ ਜੋਗਿੰਦਰ ਸਿੰਘ ਵਾਸੀ ਕਾਲੇਕੇ ਉਤਾੜ ਥਾਣਾ ਸਦਰ ਪੱਟੀ ਹਾਲ ਵਾਸੀ ਗੁਰੁ ਹਰਗੋਬਿੰਦ ਸਹਿਬ ਕਲੌਨੀ ਪੱਟੀ ਨੂੰ 50 ਹਜ਼ਾਰ ਟ੍ਰੈਮਾਡੋਲ ਨਾਮਕ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ ਕਿਸੇ ਉਚ ਅਧਿਕਾਰੀ ਦੀ ਹਾਜ਼ਰੀ 'ਚ ਤਲਾਸ਼ੀ ਲੈਣ ਦੀ ਮੰਗ ਕਰਨ ਤੇ ਸਿਕੰਦਰ ਸਿੰਘ ਡੀ. ਐਸ. ਪੀ ਨਾਰਕੋਟਿਕ ਤਰਨਤਾਰਨ ਨੂੰ ਮੌਕੇ 'ਤੇ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਦਾ ਪਿੰਡ ਤੂਤ ਵਿਖੇ ਇਕ ਮੈਡੀਕਲ ਸਟੋਰ ਵੀ ਹੈ, ਜਿਥੇ ਇਹ ਨਸ਼ੀਲੀਆਂ ਦਵਾਈਆਂ ਨੂੰ ਵੇਚਣ ਦਾ ਸ਼ਰੇਆਮ ਕੰਮਕਾਜ ਕਰਦਾ ਹੈ ਤੇ ਇਸ ਖਿਲਾਫ ਪਹਿਲਾਂ ਵੀ ਨਸ਼ੀਲੀਆਂ ਦਵਾਈਆਂ ਸਬੰਧੀ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਕੇਂਦਰੀ GST ਸੁਪਰਡੈਂਟ ਨੂੰ CBI ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ
NEXT STORY