ਤਲਵੰਡੀ ਸਾਬੋ (ਮਨੀਸ਼)—ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ, ਪਰ ਕਾਂਸੀ ਬਨਾਰਸ ਦੇ ਇਕ ਸਿੱਖ ਨੌਜਵਾਨ 550ਸਾਲਾ ਪ੍ਰਕਾਸ਼ ਪੁਰਬ ਅਤੇ ਸਿੱਖੀ ਦਾ ਪ੍ਰਚਾਰ ਪੂਰੇ ਭਾਰਤ ਦੇਸ਼ 'ਚ ਸਾਈਕਲ ਰਾਹੀਂ ਕਰ ਰਿਹਾ ਹੈ। ਕਰੀਬ ਇਕ ਸਾਲ 10 ਦਿਨ ਦੀ ਯਾਤਰਾ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦਾ ਸਨਮਾਨ ਕੀਤਾ। ਸਿੱਖ ਨੌਜਵਾਨ ਨੇ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਸੀ।

ਪੂਰਨ ਸਿੱਖੀ ਬਾਨੇ 'ਚ ਇਹ ਸਾਈਕਲ ਚਲਾ ਰਿਹਾ ਜਸਵੀਰ ਸਿੰਘ ਖਾਲਸਾ ਹੈ, ਭਾਵੇਂ ਕਿ ਇਹ ਕਾਂਸੀ ਬਨਾਰਸ ਦਾ ਰਹਿਣ ਵਾਲਾ ਹੈ ਪਰ ਇਸ ਦੇ ਮਨ 'ਚ ਬਚਪਨ ਤੋਂ ਹੀ ਸਿੱਖੀ ਦਾ ਜਜ਼ਬਾ ਭਰਿਆ ਹੋਇਆ ਹੈ, ਜਿਸ ਨੇ ਪਹਿਲਾਂ ਪੰਜੇ ਤਖਤ ਸਾਹਿਬਾਨਾਂ ਦੀ ਪੈਦਲ ਯਾਤਰਾ ਕੀਤੀ ਤੇ ਫਿਰ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਈਕਲ ਮਿਲਣ 'ਤੇ ਉਸ ਨੂੰ ਪੂਰੇ ਭਾਰਤ 'ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਸਿੱਖੀ ਦੇ ਪ੍ਰਚਾਰ ਦੀ ਯਾਤਰਾ ਸ਼ੁਰੂ ਕਰ ਦਿੱਤੀ। ਕਰੀਬ ਇਕ ਸਾਲ ਤੋਂ ਵਧ ਦਾ ਸਫਰ ਤਹਿ ਕਰਨ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਣ ਤੇ ਜਸਵੀਰ ਸਿੰਘ ਖਾਲਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਨਮਾਨ ਕੀਤਾ। ਜਸਵੀਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਅਦ ਉਸ ਦੇ ਬਾਣੇ ਨੂੰ ਦੇਖ ਕੇ ਉਸ ਦਾ ਬਹੁਤ ਮਾਨ ਸਤਿਕਾਰ ਕੀਤਾ ਜਾਂਦਾ ਹੈ।
ਸਰਿੰਜਾਂ ਦੀ ਵਰਤੋਂ ਕਾਰਨ 5 ਸਾਲਾ 'ਚ 370 ਫੀਸਦੀ ਵਧੀ HIV ਮਰੀਜ਼ਾਂ ਦੀ ਗਿਣਤੀ
NEXT STORY