ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। ਕੋਰੋਨਾ ਦਾ ਸ਼ਿਕਾਰ ਹੋਏ ਸ਼ਹਿਰ ਦੇ 6 ਲੋਕਾਂ ਨੇ ਇਸ ਵਾਇਰਲ ਖਿਲਾਫ ਜੰਗ ਜਿੱਤ ਲਈ ਹੈ ਅਤੇ ਪੀ. ਜੀ. ਆਈ. 'ਚੋਂ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਇਨ੍ਹਾਂ ਲੋਕਾਂ 'ਚ ਸੈਕਟਰ-30 ਦੇ 4 ਵਿਅਕਤੀ, ਸੈਕਟਰ-26 ਦਾ ਇਕ ਵਿਅਕਤੀ ਅਤੇ ਮੁੱਲਾਂਪੁਰ ਦੇ ਰਹਿਣ ਵਾਲਾ ਪੀ. ਜੀ. ਆਈ. ਦਾ ਮੇਲ ਨਰਸ ਸ਼ਾਮਲ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 5 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਗਏ। ਇਨ੍ਹਾਂ 'ਚ 2 ਮਹੀਨੇ ਦੇ ਬੱਚੇ ਸਮੇਤ 3 ਲੋਕ ਨਵਾਂਗਰਾਓਂ ਤੋਂ ਹਨ ਅਤੇ 2 ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਦੇ ਡਿਸਚਾਰਜ ਹੋਏ ਮਰੀਜ਼ਾਂ 'ਚ 33 ਸਾਲ ਦਾ ਜੀ. ਐਮ. ਸੀ. ਐਚ. ਦਾ ਨਰਸਿੰਗ ਸਟਾਫ ਅਤੇ 28 ਸਾਲ ਦੀ ਬਾਪੂਧਾਮ ਦੀ ਇਕ ਔਰਤ ਹੈ। ਚੰਡੀਗੜ੍ਹ ਤੋਂ ਹੁਣ ਤੱਕ 32 ਮਰੀਜ਼ ਡਿਸਚਾਰਜ ਹੋ ਗਏ ਹਨ, ਉੱਥੇ ਹੀ ਚੰਡੀਗੜ੍ਹ 'ਚ ਕੁੱਲ ਮਰੀਜ਼ਾਂ ਦਾ ਅੰਕੜਾ 191 'ਤੇ ਪਹੁੰਚ ਗਿਆ ਹੈ।
ਬਾਜ਼ਾਰ ਖੁੱਲ੍ਹਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼ਰਧਾਲੂਆਂ ਦਾ ਆਇਆ ਹੜ੍ਹ
NEXT STORY