ਸਮਰਾਲਾ (ਗਰਗ) : ਸਮਰਾਲਾ ਦੇ ਨੇੜਲੇ ਪਿੰਡ ਭਰਥਲਾ ਤੋਂ ਅੱਜ ਦਿਨ ਚੜ੍ਹਦੇ ਹੀ ਬਹੁਤ ਮਾੜੀ ਖ਼ਬਰ ਸਾਹਮਣੇ ਆਈ ਹੈ। ਇਸ ਪਿੰਡ ਦੇ 65 ਸਾਲਾ ਇਕ ਬਜ਼ੁਰਗ ਨੇ ਪਿੰਡ ਦੇ ਖੂਹ 'ਚ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪਿੰਡ 'ਚ ਭੜਥੂ ਪੈ ਗਿਆ। ਘਟਨਾ ਸਥਾਨ 'ਤੇ ਹਾਜ਼ਰ ਪਿੰਡ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਨੂੰਹ ਪਿੰਡ ਦੀ ਵੇਰਕਾ ਮਿਲਕ ਸੁਸਾਇਟੀ ਦੀ ਪ੍ਰਧਾਨ ਸੀ। ਇਸ ਸੁਸਾਇਟੀ 'ਚ ਕਰੀਬ 13-14 ਲੱਖ ਰੁਪਏ ਦਾ ਘਪਲਾ ਹੋ ਗਿਆ, ਜਿਸ ਦੀ ਪਿਛਲੇ ਇੱਕ ਸਾਲ ਤੋਂ ਜਾਂਚ ਚੱਲ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਸਾਲ ਅੰਦਰ 2600 ਲੋਕਾਂ ਨੇ ਕੀਤੀ ਖ਼ੁਦਕੁਸ਼ੀ, NCRB ਨੇ ਜਾਰੀ ਕੀਤਾ ਡਾਟਾ
ਇਸ ਘਪਲੇ ਦੇ ਇਲਜ਼ਾਮ ਪਰਿਵਾਰ 'ਤੇ ਲੱਗਣ ਕਾਰਨ ਸੁਰਿੰਦਰ ਸਿੰਘ ਕਾਫੀ ਦੇਰ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਇਸ ਕਾਰਨ ਅੱਜ ਤੜਕੇ ਸਵੇਰੇ ਸਾਢੇ ਛੇ ਵਜੇ ਸੁਰਿੰਦਰ ਸਿੰਘ ਨੇ ਆਪਣੇ ਖੇਤਾਂ ਦੀ ਮੋਟਰ 'ਚ ਜਾ ਕੇ ਖੂਹੀ 'ਚ ਲਟਕ ਕੇ ਖ਼ੁਦਕਸ਼ੀ ਕਰ ਲਈ। ਕੁੱਝ ਦੇਰ ਬਾਅਦ ਹੀ ਇਸ ਘਟਨਾ ਦਾ ਪਤਾ ਲੱਗਣ 'ਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਉੱਥੇ ਇਕੱਠੇ ਹੋ ਗਏ। ਪਿੰਡ ਵਾਲਿਆਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਬੇਹੱਦ ਸ਼ਰੀਫ਼ ਵਿਅਕਤੀ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇਸ ਸੁਸਾਇਟੀ ਦਾ ਪ੍ਰਧਾਨ ਚੱਲਿਆ ਆ ਰਿਹਾ ਸੀ।
ਇਹ ਵੀ ਪੜ੍ਹੋ : ਜ਼ਾਲਮ ਪਤੀ ਨੇ ਗਰਭਵਤੀ ਪਤਨੀ ਨਾਲ ਕਹਿਰ ਕਮਾਇਆ, ਮਾਂ-ਪਿਓ ਨੇ ਵੀ ਦਿੱਤਾ ਪੂਰਾ ਸਾਥ
ਪਿਛਲੀ ਵਾਰ ਵੀ ਉਸ ਦੀ ਨੂੰਹ ਨੂੰ ਸਰਬ ਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਸੀ। ਸੁਸਾਇਟੀ 'ਚ ਹੋਏ ਘਪਲੇ ਦੇ ਇਲਜ਼ਾਮਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਸੁਰਿੰਦਰ ਸਿੰਘ ਨੇ ਇਹ ਵੱਡਾ ਕਦਮ ਚੁੱਕ ਲਿਆ। ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਜੇਕਰ ਸਮੇਂ ਸਿਰ ਇਸ ਘਪਲੇ ਦੀ ਜਾਂਚ ਹੋ ਜਾਂਦੀ ਤਾਂ ਅੱਜ ਸੁਰਿੰਦਰ ਸਿੰਘ ਇੰਨਾ ਵੱਡਾ ਕਦਮ ਨਾ ਚੁੱਕਦਾ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ 'ਚ ਚਰਚ ਅੰਦਰ ਹੋਈ ਭੰਨਤੋੜ, CCTV 'ਚ ਕੈਦ ਹੋਈ ਘਟਨਾ
NEXT STORY