ਬਟਾਲਾ,(ਬੇਰੀ)- ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਬਟਾਲਾ ਦੇ ਸਾਰੇ ਪੁਲਸ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਇਸ ਸਬੰਧੀ ਐੱਸ. ਪੀ. ਹੈੱਡਕੁਆਰਟਰ ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਪੁਲਸ ਲਾਈਨ ਦੇ ਡਾ. ਵਿਕਰਮਜੀਤ ਸਿੰਘ, ਚੀਫ ਅਫਸਰ ਅਨੁਰਾਗ ਸ਼ਰਮਾ ਨੇ ਜ਼ਿਲਾ ਬਟਾਲਾ ਦੇ 6 ਥਾਣਿਆਂ ਦੇ ਪੁਲਸ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੁੱਲ 38 ਨਾਕੇ ਲੱਗੇ ਹੋਏ ਹਨ, 21 ਨਾਕਿਆਂ 'ਤੇ ਕਰੀਬ 650 ਮੁਲਾਜ਼ਮਾਂ ਦਾ ਹੁਣ ਤੱਕ ਮੈਡੀਕਲ ਹੋਇਆ ਹੈ। ਐੱਸ. ਪੀ. ਰਾਏ ਨੇ ਦੱਸਿਆ ਕਿ ਸਾਡੇ ਸਮਾਜ ਦਾ ਚੌਥਾ ਸਤੰਭ ਮੀਡੀਆ ਜੋ ਕਿ ਸਾਡੇ ਨਾਲ ਦਿਨ ਰਾਤ ਖੜ੍ਹਾ ਹੈ, ਪੰਜਾਬ ਪੁਲਸ ਦੇ ਨਾਲ-ਨਾਲ ਮੀਡੀਆ ਸਾਥੀਆਂ ਦਾ ਵੀ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਜ਼ਿਲਾ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ 21 ਨਾਕਿਆਂ 'ਤੇ ਜਾ ਕੇ ਚੈੱਕਅਪ ਕਰ ਲਿਆ ਹੈ ਅਤੇ ਲਗਭਗ ਸਮੁੱਚੇ ਸਟਾਫ ਦਾ ਚੈੱਕਅਪ ਹੋ ਚੁੱਕਾ ਹੈ। ਇਸ ਦੌਰਾਨ ਐੱਸ. ਪੀ. ਨੇ ਕਿਹਾ ਕਿ ਅੱਜ ਪੁਲਸ ਜ਼ਿਲਾ ਬਟਾਲਾ ਵਿਚ ਕਰੀਬ 3 ਦਰਜਨ ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਮੌਕੇ ਡੀ. ਐੱਸ. ਪੀ. ਤ੍ਰਿਪਤਾ ਸੂਦ ਅਤੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।
ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦੇ ਵਿਰੋਧ 'ਤੇ ਕੈਪਟਨ ਦਾ ਵੱਡਾ ਬਿਆਨ
NEXT STORY