ਪਟਿਆਲਾ/ਜਲੰਧਰ, (ਪਰਮੀਤ)-ਪੰਜਾਬ ਵਿਚ ਪਿਛਲੇ 2 ਸਾਲਾਂ ਦੌਰਾਨ ਏਡਜ਼ ਦੇ ਰੋਗੀਆਂ (ਐੈੱਚ. ਆਈ. ਵੀ. ਪਾਜ਼ੀਟਿਵ) ਵਿਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2017 ਵਿਚ ਪੰਜਾਬ ਵਿਚ ਏਡਜ਼ ਦੇ ਰੋਗੀਆਂ ਦੀ ਗਿਣਤੀ 56975 ਸੀ, ਜੋ ਕਿ 2019 ਵਿਚ 14881 ਰੋਗੀ ਵਧਣ ਮਗਰੋਂ 71856 ’ਤੇ ਪਹੁੰਚ ਗਈ ਹੈ। ਇਹ ਅੰਕੜੇ 31 ਮਾਰਚ 2019 ਤੱਕ ਦੇ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 2 ਸਾਲਾਂ ਦੌਰਾਨ ਏਡਜ਼ ਦੇ ਰੋਗੀਆਂ ਵਿਚ ਸਭ ਤੋਂ ਵੱਧ ਵਾਧਾ ਅੰਮ੍ਰਿਤਸਰ ਜ਼ਿਲੇ ’ਚ ਹੋਇਆ ਹੈ। ਇੱਥੇ ਰੋਗੀਆਂ ਦੀ ਗਿਣਤੀ 2017 ਵਿਚ 14309 ਤੋਂ ਵੱਧ ਕੇ 16116 ਹੋ ਗਈ ਹੈ।
ਸਨਅਤੀ ਸ਼ਹਿਰ ਲੁਧਿਆਣਾ ਵਿਚ ਵੀ ਗਿਣਤੀ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਹ 6639 ਤੋਂ ਵਧ ਕੇ 8436 ਹੋ ਗਈ ਹੈ। ਤੀਜਾ ਵਾਧਾ ਜਲੰਧਰ ਸ਼ਹਿਰ ਦਾ ਹੈ। ਇਥੇ ਗਿਣਤੀ ਪਹਿਲਾਂ 5916 ਸੀ। ਹੁਣ 7509 ਹੋ ਗਈ ਹੈ। ਇਸ ਤਰ੍ਹਾਂ ਪੰਜਾਬ ਦੇ ਪ੍ਰਮੁੱਖ ਜ਼ਿਲੇ ਏਡਜ਼ ਦੀ ਗ੍ਰਿਫਤ ਵਿਚ ਹਨ, ਜਿੱਥੇ ਰੋਗੀਆਂ ’ਚ ਵਾਧਾ ਲਗਾਤਾਰ ਹੋ ਰਿਹਾ ਹੈ। ਸਭ ਤੋਂ ਘੱਟ ਵਾਧਾ ਦਰ ਦੇ ਮਾਮਲੇ ਵਿਚ ਮਾਲਵਾ ਪੱਟੀ ਸਭ ਤੋਂ ਮੂਹਰੇ ਹੈ। ਬਰਨਾਲਾ ਸਭ ਤੋਂ ਅੱਗੇ ਹੈ, ਜਿੱਥੇ ਪਹਿਲਾਂ 532 ਏਡਜ਼ ਪੀੜਤ ਸਨ। ਹੁਣ 721 ਹੋ ਗਏ ਹਨ। ਇਸੇ ਤਰ੍ਹਾਂ ਮਾਨਸਾ ਵਿਚ ਗਿਣਤੀ ਪਹਿਲਾਂ 702 ਸੀ। ਹੁਣ 933 ਹੋ ਗਈ ਹੈ। ਸੰਗਰੂਰ ਜ਼ਿਲੇ ਵਿਚ ਪਹਿਲਾਂ 1524 ਰੋਗੀ ਸਨ। ਹੁਣ ਇਹ ਗਿਣਤੀ 1757 ਹੋ ਗਈ ਹੈ।
	
		
			| ਜ਼ਿਲੇ ਦਾ ਨਾਮ | 2017 'ਚ ਮਰੀਜ਼ਾ ਦੀ ਗਿਣਤੀ | 2019 'ਚ ਮਰੀਜ਼ਾ ਦੀ ਗਿਣਤੀ | 2 ਸਾਲ ਵਿਚ ਹੋਇਆ ਵਾਧਾ | 
	
	
		
			| ਅੰਮ੍ਰਿਤਸਰ | 14309 | 16116 | 1806 | 
		
			| ਲੁਧਿਆਣਾ | 6639 | 8436 | 1797 | 
		
			| ਜਲੰਧਰ | 5916 | 7509 | 1593 | 
		
			| ਪਠਾਨਕੋਟ | 487 | 1901 | 1414 | 
		
			| ਫਰੀਦਕੋਟ | 1698 | 2574 | 876 | 
		
			| ਫਿਰੋਜ਼ਪੁਰ | 1777 | 2635 | 858 | 
		
			| ਬਠਿੰਡਾ | 2290 | 3092 | 802 | 
		
			| ਤਰਨਤਾਰਨ | 2235 | 2889 | 654 | 
		
			| ਹੁਸ਼ਿਆਰਪੁਰ | 1966 | 2595 | 629 | 
		
			| ਮੋਗਾ | 1521 | 2125 | 604 | 
		
			| ਕਪੂਰਥਲਾ | 1415 | 1988 | 573 | 
		
			| ਗੁਰਦਾਸਪੁਰ | 2740 | 3171 | 431 | 
		
			| ਪਟਿਆਲਾ | 7083 | 7490 | 407 | 
		
			| ਮੁਕਤਸਰ | 478 | 844 | 366 | 
		
			| ਰੂਪਨਗਰ | 1200 | 1525 | 325 | 
		
			| ਨਵਾਂਸ਼ਹਿਰ | 921 | 1232 | 311 | 
		
			| ਮੋਹਾਲੀ | 706 | 988 | 262 | 
		
			| ਫਾਜ਼ਿਲਕਾ | 320 | 578 | 258 | 
		
			| ਫਤਿਹਗੜ੍ਹ ਸਾਹਿਬ | 516 | 757 | 241 | 
		
			| ਸੰਗਰੂਰ | 1524 | 1757 | 233 | 
		
			| ਮਾਨਸਾ | 702 | 933 | 231 | 
		
			| ਬਰਨਾਲਾ | 532 | 721 | 189 | 
		
			| ਕੁੱਲ | 56975 | 71856 | 14881 | 
	
 
 
 
 
 
ਖਬਰ ਦਾ ਅਸਰ, ਕੁੱਲੂ ਹਾਦਸੇ ਸਬੰਧੀ ਕੈਪਟਨ ਨੇ ਸੁਧਾਰੀ ਆਪਣੀ ਗਲਤੀ
NEXT STORY