ਚੰਡੀਗਡ਼੍ਹ, (ਭੁੱਲਰ)- ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਵੰਡਣ ਲਈ ਰਾਖਵੇਂ ਰੱਖੇ ਜਾਂਦੇ ਚੌਲਾਂ ਦੀ ਰੀਸਾਈਕਲਿੰਗ ਦਾ ਸਖ਼ਤ ਨੋਟਿਸ ਲੈਂਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਫਿਰੋਜ਼ਪੁਰ ਵਿਖੇ 10 ਸ਼ੈਲਰਾਂ ਵਿਚ ਅਚਨਚੇਤ ਛਾਪੇਮਾਰੀ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਇਲਾਕੇ ਦੇ 4 ਸ਼ੈਲਰਾਂ ਵਿਚੋਂ ਚੌਲਾਂ ਦੇ 91,000 ਥੈਲੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ 4 ਸ਼ੈਲਰ ਮਾਲਕਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਛਾਪੇਮਾਰੀ ਦੌਰਾਨ ਮਹਾਲਛਮੀ ਸ਼ੈਲਰ ਫਿਰੋਜ਼ਪੁਰ ਨੇ ਪਿਛਲੇ ਸਾਲ ਦੇ 11,0000 ਪੈਡੀ ਥੈਲੇ, ਜੋ ਕਿ ਚੌਲਾਂ ਦੇ 55275 ਥੈਲਿਆਂ ਦੇ ਬਰਾਬਰ ਹਨ, ਸੀਰੀਅਲ ਫੂਡ ਐਕਸਪੋਰਟਸ ਫਿਰੋਜ਼ਪੁਰ ਨੇ 58000 ਪੈਡੀ ਬੈਗ, ਜੋ ਕਿ 29145 ਚੌਲਾਂ ਦੇ ਥੈਲਿਆਂ ਦੇ ਬਰਾਬਰ ਹਨ ਅਤੇ ਫਿਰੋਜ਼ਪੁਰ ਫੂਡ ਐਕਸਪੋਰਟਸ ਨੇ ਚੌਲਾਂ ਦੇ 2700 ਬੈਗ ਜਦਕਿ ਸ਼੍ਰੀਸ਼ਾਮ ਜੀ ਇੰਡਸਟਰੀਜ਼ ਬਰਨਾਲਾ ਵਲੋਂ 1200 ਚੌਲਾਂ ਦੇ ਬੈਗ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ ਹੋਏ ਪਾਏ ਗਏ। ਸਪੱਸ਼ਟ ਹੈ ਕਿ ਇਨ੍ਹਾਂ ਸ਼ੈਲਰਾਂ ਨੇ ਯਕੀਨਨ ਤੌਰ ’ਤੇ ਪਿਛਲੇ ਸਾਲ ਹੋਰਨਾਂ ਸੂਬਿਆਂ ਤੋਂ ਬਲੈਕ ਮਾਰਕੀਟ ਵਿਚ ਲਿਆਏ ਜਾਂਦੇ ਪੀ. ਡੀ. ਐੱਸ. ਰਾਈਸ ਦੀ ਖਰੀਦ ਕੀਤੀ ਸੀ ਤਾਂ ਜੋ ਇਸ ਦੀ ਆਉਣ ਵਾਲੇ ਮਿਲਿੰਗ ਸੀਜ਼ਨ ਵਿਚ ਨਕਲੀ ਬਿੱਲਾਂ ਜ਼ਰੀਏ ਫਸਲ ਦੀ ਵਾਧੂ ਖਰੀਦ ਦਿਖਾ ਕੇ ਮੁਡ਼ ਵਿਕਰੀ ਕੀਤੀ ਜਾ ਸਕੇ।
ਇਸ ਘਪਲੇ ਦੇ ਬੇਨਕਾਬ ਹੋਣ ਤੋਂ ਬਾਅਦ ਮੰਤਰੀ ਆਸ਼ੂ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਹੋਰ ਚੌਕੰਨੇ ਰਹਿਣ ਦੇ ਹੁਕਮ ਦਿੰਦਿਅਾਂ ਕਿਹਾ ਕਿ ਸੂਬੇ ਵਿਚ ਅਜਿਹੀ ਨਕਲੀ ਬਿਲਿੰਗ ਦੀ ਕਿਸੇ ਵੀ ਕੀਮਤ ’ਤੇ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਵਿਭਾਗ ਨੇ ਗੈਰ ਸਮਾਜਿਕ ਮਿੱਲਰਾਂ ਸਬੰਧੀ ਜਾਣਕਾਰੀ ਕਾਨੂੰਨੀ ਕਾਰਵਾਈ ਲਈ ਮੰਡੀ ਬੋਰਡ ਅਤੇ ਸੇਲਜ਼ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ।
ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਲਈ ਰੇਲਵੇ ਵਲੋਂ ਤੋਹਫਾ
NEXT STORY