ਜਲੰਧਰ (ਸੁਰਿੰਦਰ)-ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਕਾਲੀਆ ਕਾਲੋਨੀ ਦੇ ਬਾਹਰ ਇਕ ਚੱਲਦੀ ਹੋਈ ਕਾਰ ਨੂੰ ਅੱਗ ਲੱਗ ਗਈ, ਜਿਸ ਨੂੰ ਵੇਖ ਕੇ ਉਥੋਂ ਲੰਘ ਰਹੇ ਥਾਣਾ ਨੰ. 4 ਦੇ ਏ. ਐੱਸ. ਆਈ. ਸੁਰਿੰਦਰ ਪਾਲ ਨੇ ਆਪਣਾ ਮੋਟਰਸਾਈਕਲ ਸਾਈਡ ’ਤੇ ਲਾਇਆ ਅਤੇ ਅੱਗ ਬੁਝਾਉਣ ਤੋਂ ਪਹਿਲਾਂ ਪਰਿਵਾਰ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਕਾਰ ’ਤੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕਦਮ ਕਾਰ ਵਿਚੋਂ ਧੂੰਆਂ ਨਿਕਲਣ ਲੱਗਾ ਤਾਂ ਅਚਾਨਕ ਅੱਗ ਨੇ ਜ਼ੋਰ ਫੜ ਲਿਆ। ਮੌਕੇ ’ਤੇ ਮੌਜੂਦ ਪੁਲਸ ਕਰਮਚਾਰੀ ਨੇ ਕਾਰ ਅੰਦਰ ਬੈਠੀਆਂ ਔਰਤਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਕਾਰ ਦੇ ਡਰਾਈਵਰ ਨੇ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਯਾਤਰੀ ਰਹਿਣ ਸਾਵਧਾਨ, ਜਲੰਧਰ ਵਿਖੇ 4 ਘੰਟੇ ਨੈਸ਼ਨਲ ਹਾਈਵੇਅ ਅਤੇ ਰੇਲ ਆਵਾਜਾਈ ਰਹੇਗੀ ਠੱਪ, ਜਾਣੋ ਕਾਰਨ
ਲੋਕ ਵੀਡੀਓ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਪਹਿਲਾਂ ਰੋਕਿਆ ਅਤੇ ਮਦਦ ਕਰਨ ਲਈ ਕਿਹਾ
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਖ਼ਤਮ ਹੋਣ ਤੋਂ ਬਾਅਦ ਘਰ ਵਾਪਸ ਆ ਰਹੇ ਏ. ਐੱਸ. ਆਈ. ਸੁਰਿੰਦਰ ਪਾਲ ਨੇ ਦੱਸਿਆ ਕਿ ਜਦੋਂ ਪਰਿਵਾਰ ਨੂੰ ਸੜਦੀ ਕਾਰ ਵਿਚੋਂ ਬਾਹਰ ਕੱਢਿਆ ਤਾਂ ਉਸ ਵਿਚ ਬੱਚੇ ਵੀ ਬੈਠੇ ਹੋਏ ਸਨ। ਕਿਸੇ ਤਰ੍ਹਾਂ ਉਨ੍ਹਾਂ ਨੂੰ ਕਾਰ ਤੋਂ ਦੂਰ ਕੀਤਾ ਤਾਂ ਕਿ ਜੇਕਰ ਪੈਟਰੋਲ ਕਾਰਨ ਵਿਸਫੋਟ ਹੋਵੇ ਤਾਂ ਕੋਈ ਜਾਨੀ ਨੁਕਸਾਨ ਨਾ ਹੋਵੇ। ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ। ਅੱਗ 6.25 ਵਜੇ ਦੇ ਕਰੀਬ ਲੱਗੀ ਸੀ। ਜਦੋਂ ਰਾਹੁਲ ਗਾਂਧੀ ਦੀ ਯਾਤਰਾ ਸਮਾਪਤ ਹੋ ਚੁੱਕੀ ਸੀ। ਦੂਰ-ਦੂਰ ਤੱਕ ਲੰਮਾ ਜਾਮ ਲੱਗਾ ਹੋਇਆ ਸੀ।
ਪਹਿਲਾਂ ਵੀ ਜ਼ਿੰਦਗੀ ਬਚਾਉਣ ਲਈ ਮਿਲ ਚੁੱਕਿਐ ਪ੍ਰਧਾਨ ਮੰਤਰੀ ਤੋਂ ਇਨਾਮ
ਏ. ਐੱਸ. ਆਈ. ਸੁਰਿੰਦਰ ਪਾਲ ਪਹਿਲਾਂ ਕੈਂਟ ਥਾਣੇ ਵਿਚ ਕੰਮ ਕਰਦੇ ਸਨ। ਉਦੋਂ ਇਕ ਦੁਕਾਨ ਵਿਚ ਅੱਗ ਲੱਗ ਗਈ ਸੀ ਅਤੇ ਇਕ ਕਰਮਚਾਰੀ ਅੰਦਰ ਮੌਜੂਦ ਸੀ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੁਰਿੰਦਰ ਪਾਲ ਨੇ ਕਰਮਚਾਰੀ ਦੀ ਜਾਨ ਬਚਾਈ। ਬਹਾਦਰੀ ਪੁਰਸਕਾਰ ਲਈ ਉਨ੍ਹਾਂ ਨੂੰ ਲਖਨਊ ਬੁਲਾਇਆ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੈਡਲ ਪਾ ਕੇ ਸਨਮਾਨਤ ਕੀਤਾ। ਐਤਵਾਰ ਨੂੰ ਜਿਸ ਥਾਂ ’ਤੇ ਕਾਰ ਨੂੰ ਅੱਗ ਲੱਗੀ, ਉਥੇ ਸਾਰੇ ਲੋਕ ਏ. ਐੱਸ. ਆਈ. ਸੁਰਿੰਦਰ ਪਾਲ ਦੀ ਤਾਰੀਫ਼ ਕਰ ਰਹੇ ਸਨ ਕਿ ਪੁਲਸ ਦਾ ਇਕ ਵੱਖ ਰੂਪ ਵੇਖਣ ਨੂੰ ਮਿਲਿਆ, ਜਿਸ ਵਿਚ ਇਨਸਾਨੀਅਤ ਜ਼ਿਆਦਾ ਨਜ਼ਰ ਆ ਰਹੀ ਸੀ।
ਇਹ ਵੀ ਪੜ੍ਹੋ : ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ, ਪੰਜਾਬ ’ਚ ਫਿਰ ਹੋ ਸਕਦੈ ਵੱਡਾ ਅੱਤਵਾਦੀ ਹਮਲਾ
NEXT STORY