ਚੰਡੀਗੜ੍ਹ (ਸ਼ੀਨਾ) : ਪੀ. ਜੀ.ਆਈ. ’ਚ ਕੰਮ ਕਰ ਰਹੇ ਕਰੀਬ 4 ਹਜ਼ਾਰ ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਬਕਾਇਆ ਏਰੀਅਰ ਅਤੇ ਹੋਰ ਸੇਵਾ ਸਬੰਧੀ ਮੰਗਾਂ ਨੂੰ ਲੈ ਕੇ ਵਿਵਾਦ ਮੁੜ ਭਖ ਗਿਆ ਹੈ। ਪੀ. ਜੀ. ਆਈ. ਕੰਟਰੈਕਟ ਵਰਕਰ ਯੂਨੀਅਨ-598 ਨੇ ਦੋਸ਼ ਲਾਇਆ ਹੈ ਕਿ ਮੁਲਾਜ਼ਮਾਂ ਦੀਆਂ ਕਈ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਮੰਗਾਂ ਦੇ ਹੱਲ ਲਈ ਸਮਾਂ-ਸੀਮਾ ਤੈਅ ਨਾ ਕੀਤੀ ਤਾਂ 24 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ’ਚ ਹੜਤਾਲ ਦਾ ਨੋਟਿਸ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ। ਯੂਨੀਅਨ ਦੀ ਕਾਰਜਕਾਰਣੀ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਕੁਮਾਰ ਮੁੰਜਾਲ ਦੀ ਅਗਵਾਈ ਹੇਠ ਹੋਈ। ਇਸ ’ਚ ਸਫ਼ਾਈ ਕਰਮਚਾਰੀਆਂ, ਹਸਪਤਾਲ ਅਟੈਂਡੈਂਟਾਂ, ਰਸੋਈ ਵਿਭਾਗ ਦੇ ਮੁਲਾਜ਼ਮਾਂ ਅਤੇ ਹੋਰ ਠੇਕਾ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਆਧਾਰ ਕਾਰਡਾਂ ਨੂੰ ਲੈ ਕੇ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਪਈ ਨਵੀਂ ਟੈਨਸ਼ਨ
2018 ਤੋਂ 2024 ਤੱਕ ਦਾ ਏਰੀਅਰ ਅਜੇ ਵੀ ਵਿਵਾਦਾਂ ’ਚ
ਯੂਨੀਅਨ ਮੁਤਾਬਕ ਸਕਿਓਰ ਗਾਰਡ ਕੰਪਨੀ ਨੇ ਕਰੀਬ 150 ਤੋਂ 200 ਠੇਕਾ ਮੁਲਾਜ਼ਮਾਂ ਦਾ ਸਾਲ 2018 ਤੋਂ 2024 ਤੱਕ ਦਾ ਬਕਾਇਆ ਏਰੀਅਰ ਅਜੇ ਤੱਕ ਜਾਰੀ ਨਹੀਂ ਕੀਤਾ। ਯੂਨੀਅਨ ਨੇ ਦੋਸ਼ ਲਾਇਆ ਕਿ ਕਈ ਮੁਲਾਜ਼ਮਾਂ ਨੂੰ ਏਰੀਅਰ ਦੀ ਪੂਰੀ ਰਕਮ ਨਹੀਂ ਮਿਲੀ ਅਤੇ ਉਨ੍ਹਾਂ ਨੂੰ ਵਿਸਥਾਰਤ ਹਿਸਾਬ ਜਾਂ ਤਨਖ਼ਾਹ ਦੀਆਂ ਸਲਿੱਪਾਂ ਵੀ ਨਹੀਂ ਦਿੱਤੀਆਂ ਗਈਆਂ। ਇਸ ਮਾਮਲੇ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਸੇਮ ਐਂਡ ਸਿਮਿਲਰ ਵੇਜਿਜ਼’ ਤਹਿਤ 2024 ਤੋਂ 2026 ਤੱਕ ਦੇ ਬਕਾਇਆ ਏਰੀਅਰ ਦਾ ਭੁਗਤਾਨ ਵੀ ਯੂਨੀਅਨ ਦੀਆਂ ਮੁੱਖ ਮੰਗਾਂ ’ਚ ਸ਼ਾਮਲ ਹੈ।
ਇਹ ਵੀ ਪੜ੍ਹੋ : ਦੀਵਾਲੀ 'ਤੇ ਪਟਾਕਿਆਂ ਲਈ 17 ਥਾਵਾਂ 'ਤੇ ਲੱਗਣਗੀਆਂ ਸਟਾਲਾਂ, ਮੋਹਾਲੀ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟ
ਯੂਨੀਅਨ ਨੇ ਹਸਪਤਾਲ ਅਟੈਂਡੈਂਟਾਂ ਦੇ 2025-26 ਦੇ ਚਾਰ ਮਹੀਨਿਆਂ ਦੇ ਬਕਾਇਆ ਡੀ. ਸੀ. ਰੇਟ ਏਰੀਅਰ ਅਤੇ ਰਸੋਈ ਵਿਭਾਗ ਦੇ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖ਼ਾਹ ਵਿੱਚੋਂ ਕੀਤੀ ਕਥਿਤ ਕਟੌਤੀ ਦੀ ਰਕਮ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ। ਰਸੋਈ ਕਰਮਚਾਰੀਆਂ ਦੇ 2026-27 ਦੇ ਦੋ ਮਹੀਨਿਆਂ ਦੇ ਏਰੀਅਰ ਦਾ ਭੁਗਤਾਨ ਵੀ ਲਟਕਿਆ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੇ ਈ. ਪੀ. ਐੱਫ. ’ਚ ਕਥਿਤ ਗੜਬੜੀਆਂ, ਪੁਰਾਣੇ ਰਿਲੀਵਰ ਕਰਮਚਾਰੀਆਂ ਦੀ ਡਿਊਟੀ, ਨਵੀਆਂ ਭਰਤੀਆਂ ਦੀ ਜਾਂਚ, ਡਿਊਟੀ ਰੋਸਟਰ, ਤਨਖ਼ਾਹ ਸਲਿੱਪਾਂ, ਵਰਦੀਆਂ ਅਤੇ ਛੁੱਟੀਆਂ ਸਬੰਧੀ ਸਮੱਸਿਆਵਾਂ ’ਤੇ ਵੀ ਚਰਚਾ ਹੋਈ। ਯੂਨੀਅਨ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪਟਾਕਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ’ਤੇ ਪ੍ਰਸ਼ਾਸਨ ਦਾ ਹੰਟਰ, ਬਾਜ਼ਾਰਾਂ ’ਚ ਕੀਤੀ ਛਾਪੇਮਾਰੀ
NEXT STORY