ਅੰਮ੍ਰਿਤਸਰ- ਪੰਜਾਬ 'ਚ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹੀ ਧਰਤੀ ਹੈ ਜਿਥੇ ਦੂਰ-ਦੁਰਾਡੇ ਤੋਂ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਹਨ। ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਰਹਿੰਦੇ ਹਨ। ਅਜਿਹੇ 'ਚ ਹੁਣ ਇਕ ਜਰਮਨ ਦਾ ਵਿਅਕਤੀ ਸਾਈਕਲ ਰਾਹੀਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਗੁਰੂ ਦਾ ਲੰਗਰ ਛੱਕ ਕੇ ਬਹੁਤ ਖੁਸ਼ ਹੋਇਆ। ਇਸ ਦੌਰਾਨ ਉਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਮਿੱਟੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਅਪੀਲ ਵੀ ਕੀਤੀ ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ
ਜਰਮਨੀ ਦੇ ਵਿਅਕਤੀ ਨੇ ਦੱਸਿਆ ਕਿ ਉਹ 205 ਦਿਨਾਂ 'ਚ 10.500 ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪਹੁੰਚਿਆ ਹੈ। ਇਸ ਦੌਰਾਨ ਵਿਅਕਤੀ ਦੇ ਮੂੰਹ 'ਤੇ ਬੇਹੱਦ ਖੁਸ਼ੀ ਨਜ਼ਰ ਆਈ। ਸ੍ਰੀ ਹਰਿਮੰਦਰ ਸਾਹਿਬ ਦੀ ਤਾਰੀਫ਼ ਕਰਦਿਆਂ ਵਿਅਕਤੀ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਕਦੇ ਇੰਨਾ ਵੱਡਾ ਮੰਦਰ ਨਹੀਂ ਦੇਖਿਆ, ਜੋ ਕਿ ਬੇਹੱਦ ਹੈਰਨੀਜਨਕ ਅਤੇ ਸੁੰਦਰ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਜਗ੍ਹਾ ਦੀ ਯਾਤਰਾ ਕੀਤੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਲਾਨੀਆਂ ਨਾਲ ਲੁੱਟ ਦਾ ਮਾਮਲਾ: ਤਿੰਨੋਂ ਮੁਲਜ਼ਮ ਜਲਦ ਹੋਣਗੇ ਪੁਲਸ ਦੀ ਗ੍ਰਿਫ਼ਤ ’ਚ : ਏ. ਸੀ. ਡੀ. ਪੀ ਰਾਣਾ
NEXT STORY