Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    2:35:20 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Kapurthala-Phagwara
  • ਦਰਿਆ ਬਿਆਸ ਦੇ ਬਦਲਵੇਂ ਰੁੱਖ ਨੇ ਕੀਤਾ ਉਜਾੜਾ! 30 ਲੱਖ ਖ਼ਰਚ ਕੇ ਹੱਥੀਂ ਬਣਾਇਆ ਘਰ ਕਰਨਾ ਪੈ ਰਿਹੈ ਢਹਿ-ਢੇਰੀ

DOABA News Punjabi(ਦੋਆਬਾ)

ਦਰਿਆ ਬਿਆਸ ਦੇ ਬਦਲਵੇਂ ਰੁੱਖ ਨੇ ਕੀਤਾ ਉਜਾੜਾ! 30 ਲੱਖ ਖ਼ਰਚ ਕੇ ਹੱਥੀਂ ਬਣਾਇਆ ਘਰ ਕਰਨਾ ਪੈ ਰਿਹੈ ਢਹਿ-ਢੇਰੀ

  • Edited By Shivani Attri,
  • Updated: 24 Oct, 2025 02:20 PM
Kapurthala-Phagwara
a house built by hand at a cost of 30 lakhs is falling apart
  • Share
    • Facebook
    • Tumblr
    • Linkedin
    • Twitter
  • Comment

ਸੁਲਤਾਨਪੁਰ ਲੋਧੀ (ਧੀਰ)- ਬਿਆਸ ਦਰਿਆ ਨੇ ਰੁੱਖ ਕੀ ਬਦਲਿਆ, ਸਾਡਾ ਤਾਂ ਸਾਰਾ ਉਜਾੜਾ ਕਰ ਦਿੱਤਾ, ਜਿਸ ਘਰ ਨੂੰ ਬਹੁਤ ਮਿਹਨਤ ਅਤੇ ਸ਼ੌਂਕ ਨਾਲ 30 ਲੱਖ ਖ਼ਰਚ ਕੇ ਬਣਾਇਆ ਸੀ, ਅੱਜ ਉਸ ਨੂੰ ਖ਼ੁਦ ਆਪਣੇ ਹੱਥੀਂ ਢਾਅ ਕੇ ਕਲੇਜਾ ਮੂੰਹ ਨੂੰ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰਾਮਪੁਰ ਗੋਰਾ ਦੀ ਬਜ਼ੁਰਗ ਮਾਂ ਅਤੇ ਉਸ ਦੇ ਪਤੀ ਨੇ ਅੱਖਾਂ ’ਚੋਂ ਹੰਝੂਆਂ ਦੀ ਧਾਰਾ ਵਹਾਉਂਦੇ ਹੋਏ ਆਪਣਾ ਦੁੱਖੜਾ ਸੁਣਾਉਂਦਿਆਂ ਕਹੇ।

ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਬਦਲੇ ਹੋਏ ਰੁੱਖ ਨੇ 9 ਘਰ ਤਾਂ ਸਾਡੇ ਪਹਿਲਾਂ ਹੀ ਪਾਣੀ ’ਚ ਮਲੀਆਮੇਟ ਕਰ ਦਿੱਤੇ ਸਨ। ਹੁਣ 10ਵਾਂ ਘਰ ਸਾਡਾ, ਜਿਸ ਨੂੰ ਦਰਿਆ ਬਿਆਸ ਦੀ ਜ਼ਬਰਦਸਤ ਢਾਅ ਲੱਗੀ ਹੋਈ ਹੈ। ਕਿਸੇ ਵੀ ਸਮੇਂ ਇਸ ਘਰ ਨੂੰ ਵੀ ਦਰਿਆਂ ’ਚ ਵਹਿੰਦਾ ਪਾਣੀ ਢਹਿ-ਢੇਰੀ ਕਰ ਸਕਦਾ ਹੈ। ਇਸ ਲਈ ਅਸੀਂ ਆਪਣੇ ਘਰ ਦਾ ਸਾਮਾਨ, ਸ਼ੈੱਡ ਖ਼ੁਦ ਹੀ ਲਾ ਰਹੇ ਹਾਂ ਕਿਉਂਕਿ ਘਰ ਤਾਂ ਰੁੜ ਜਾਣਾ ਹੈ, ਕੁਝ ਨਾ ਕੁਝ ਸਾਮਾਨ ਹੀ ਬਚ ਜਾਵੇ, ਇਸ ਸੋਚ ਨਾਲ ਹੀ ਬਹੁਤ ਬੁਝੇ ਮਨ ਨਾਲ ਆਪ ਖ਼ੁਦ ਹੀ ਢਾਹ ਰਹੇ ਹਾਂ।

PunjabKesari

ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਡਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ

PunjabKesari

'ਮੇਰਾ ਘਰ ਬਚਾ ਲਵੋ' ਪ੍ਰਸ਼ਾਸਨ ਤੋਂ ਲਾਈ ਸੀ ਗੁਹਾਰ, ਨਹੀਂ ਸੁਣੀ ਫਰਿਆਦ
ਬਜ਼ੁਰਗ ਔਰਤ ਨੇ ਭਾਵੁਕ ਸ਼ਬਦਾਂ ’ਚ ਕਿਹਾ ਕਿ 'ਮੇਰਾ ਘਰ ਬਚਾ ਲਵੋ' ਜਿਸ ਦੀ ਡਿਪਟੀ ਕਮਿਸ਼ਨਰ ਤੋਂ ਵੀ ਵਾਰ-ਵਾਰ ਗੁਹਾਰ ਲਾਈ ਗਈ। ਪ੍ਰਸ਼ਾਸਨ ਨੇ ਸਿਰਫ਼ ਗੇੜੀ ਮਾਰ ਕੇ ਫਰਜ਼ ਪੂਰਾ ਕੀਤਾ, 3 ਮਹੀਨੇ ਹੋ ਗਏ, ਨਹੀਂ ਸੁਣੀ ਫਰਿਆਦ। ਮੈਂ ਰੋ ਰਹੀ ਆ, ਕੋਈ ਸੁਣਦਾ ਨਹੀਂ, ਦਰਿਆ ਬਿਲਕੁੱਲ ਨੇੜੇ ਆ ਗਿਆ। ਉਸ ਨੇ ਕਿਹਾ ਕਿ ਲੋਕ ਕਹਿੰਦੇ ਨੇ ਜਦੋਂ ਮੁਸੀਬਤ ਆਵੇ ਤਾਂ ਛੱਤ ’ਤੇ ਚੜ੍ਹ ਕੇ ਆਵਾਜ਼ ਮਾਰੋ, ਸ਼ਾਇਦ ਸਰਕਾਰ ਦੇ ਕੰਨਾਂ ਤੱਕ ਜਾ ਪੁੱਜੇ ਪਰ ਇਹ ਸਰਕਾਰ ਸਿਰਫ਼ ਬੋਲੀ ਹੀ ਨਹੀਂ ਗੂੰਗੀ ਵੀ ਹੈ, ਜਿਸ ਨੂੰ ਕਿਸੇ ਨਾਲ ਵੀ ਹਮਦਰਦੀ ਨਹੀਂ ਹੈ। ਇਸ ਸਰਕਾਰ ਨੇ ਮਦਦ ਦੇਣੀ ਤਾਂ ਦੂਰ ਸਾਡਾ ਆ ਕੇ ਦੁੱਖ-ਦਰਦ ਵੀ ਨਹੀਂ ਸੁਣਿਆ।

PunjabKesari

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਜਲੰਧਰ 'ਚ ਖ਼ੌਫ਼ਨਾਕ ਵਾਰਦਾਤ! 15 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ

ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ
ਹੜ੍ਹ ਪੀੜਤ ਲੋਕਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਸ ਦੀ ਪ੍ਰਜਾ, ਜਨਤਾ ਸੁਖੀ ਰਹੇ, ਉਸ ’ਤੇ ਜੇਕਰ ਮੁਸੀਬਤ ਹੋਵੇ ਤਾਂ ਉਹ ਦੂਰ ਕਰ ਸਕਣ ਪਰ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਲਟੀ ਗੰਗਾ ਹੀ ਵਹਿ ਰਹੀ ਹੈ। ਇਸ ਸਰਕਾਰ ਨੇ ਹੁਣ ਤੱਕ ਫੌਕੀ ਬਿਆਨਬਾਜ਼ੀ ਤੋਂ ਸਿਵਾ ਕੁਝ ਨਹੀਂ ਕੀਤਾ। ਪੀੜਤ ਪਰਿਵਾਰਾਂ ਨੇ ਕਿਹਾ ਕਿ ਬੰਨ੍ਹ ਬੰਨਣੇ ਸਰਕਾਰ ਦਾ ਕੰਮ ਹੁੰਦਾ ਹੈ ਪਰ ਇਹ ਅਜੀਬ ਸਰਕਾਰ ਹੈ। ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ’ਤੇ ਛੱਡ ਕੇ ਖੁਦ ਆਪ ਬੰਨ੍ਹ ਬਣਾਉਣ ਲਈ ਕਹਿ ਰਹੀ ਹੈ। ਜੇਕਰ ਸਰਕਾਰਾਂ ਚਾਹੁਣ ਤਾਂ ਦਰਿਆ ਦਾ ਮੂੰਹ ਮੋੜ ਸਕਦੀਆਂ ਹਨ, ਘਰ ਰੋਟੀ, ਕੱਪੜਾ ਤੇ ਮਕਾਨ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਚੋਣਾਂ ਨੂੰ ਥੋੜ੍ਹਾ ਸਮਾਂ ਹੀ ਰਹਿ ਗਿਆ ਹੈ। ਜਦੋਂ ਸਿਆਸੀ ਆਗੂ ਸਾਡੇ ਕੋਲ ਵੋਟਾਂ ਮੰਗਣ ਆਉਣਗੇ ਤਾਂ ਹਰ ਹੰਝੂ ਅਤੇ ਢਹਿ-ਢੇਰੀ ਹੋਏ ਮਕਾਨ ਦੀ ਹਰ ਇੱਟ ਤੇ ਨੁਕਸਾਨ ਦਾ ਹਿਸਾਬ ਪੁੱਛਣਗੇ ਅਤੇ ਪਿੰਡਾਂ ’ਚ ਇਨ੍ਹਾਂ ਨੂੰ ਵੜਣ ਨਹੀਂ ਦੇਵਾਂਗੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਪੁਲਸ ਵੱਲੋਂ ਪਿਓ-ਪੁੱਤ ਦਾ ਐਨਕਾਊਂਟਰ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਲਾਕਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • house
  • built
  • falling apart
  • beas river
  • house damange
  • ਬਦਲਵੇਂ ਰੁੱਖ
  • ਢਹਿ ਢੇਰੀ
  • ਦਰਿਆ ਬਿਆਸ

ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

NEXT STORY

Stories You May Like

  • three storey house collapsed
    ਪਾਕਿਸਤਾਨ : ਮੀਂਹ ਕਾਰਨ ਤਿੰਨ ਮੰਜ਼ਿਲਾ ਘਰ ਢਹਿ ਢੇਰੀ, ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ
  • body of young man found on the banks of beas
    ਬਿਆਸ ਦਰਿਆ ਦੇ ਕੰਢਿਓਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
  • gold loan market reach rs 30 lakh crore   nbfc share increase
    30 ਲੱਖ ਕਰੋੜ ਰੁਪਏ ਪਹੁੰਚ ਸਕਦੈ ਗੋਲਡ ਲੋਨ ਬਾਜ਼ਾਰ, NBFC ਦੀ ਹਿੱਸੇਦਾਰੀ ਵਧਣ ਦਾ ਅੰਦਾਜ਼ਾ
  • theft case
    ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ
  • deputy commissioner orders arrangements for garbage collection
    ਕੂੜਾ ਚੁੱਕਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਫ਼ਸਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ
  • celebrating 30 years of sanjay leela bhansali s directorial journey
    ਸੰਜੇ ਲੀਲਾ ਭੰਸਾਲੀ ਨੇ ਨਿਰਦੇਸ਼ਨ ਦੇ 30 ਸਾਲ ਕੀਤੇ ਪੂਰੇ
  • 4 high courts  30 judges  additional judges  appointed
    ਮਦਰਾਸ ਸਮੇਤ 4 ਹਾਈ ਕੋਰਟਾਂ ’ਚ 30 ਜੱਜ ਤੇ ਐਡੀਸ਼ਨਲ ਜੱਜ ਕੀਤੇ ਨਿਯੁਕਤ
  • out of 30 companies included in sensex in 1991  only 7 remain now
    1991 'ਚ ਸੈਂਸੈਕਸ 'ਚ ਸ਼ਾਮਲ 30 ਕੰਪਨੀਆਂ 'ਚੋਂ ਹੁਣ ਬਚੀਆਂ ਸਿਰਫ਼ 7; ਬੈਂਚਮਾਰਕ ਸੂਚਕਾਂਕ 'ਚ ਵੱਡੀ ਤਬਦੀਲੀ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • online gaming business loss boy dead in nawanshahr
      ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ ਨੌਜਵਾਨ ਦੀ ਮੌਤ
    • major revelations in case of the girl  s deadbody found in a hotel
      ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
    • woman died in a collision between a car and a motorcycle near a petrol pump
      ਪੈਟਰੋਲ ਪੰਪ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ, ਇਕ ਮਹਿਲਾ ਦੀ ਮੌਤ
    • oil tanker collides with swift car in kapurthala
      ਕਪੂਰਥਲਾ ਵਿਖੇ ਤੇਲ ਨਾਲ ਭਰੇ ਟੈਂਕਰ ਦੀ ਸਵਿੱਫਟ ਕਾਰ ਨਾਲ ਭਿਆਨਕ ਟੱਕਰ
    • one person arrested with heroin
      ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
    • allegations of fraud of about rs 4 50 lakh in the company  s cash
      ਕੰਪਨੀ ਦੀ ਨਕਦੀ 'ਚ ਕਰੀਬ 4.50 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼, ਪੁਲਸ ਕੋਲ...
    • tight security in punjab dgp gaurav yadav gives strict orders to the officers
      ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
    • terrible collision between bus and tipper
      ਬੱਸ ਤੇ ਟਿੱਪਰ ਦੀ ਭਿਆਨਕ ਟੱਕਰ 'ਚ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ
    • vikasit bharat yuva connect program organized at nit jalandhar
      NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
    • a big problem for those who make ration cards in punjab
      ਪੰਜਾਬ 'ਚ ਰਾਸ਼ਨ ਕਾਰਡ ਬਣਾਉਣ ਵਾਲਿਆਂ ਲਈ ਪਿਆ ਵੱਡਾ ਪੰਗਾ! ਆਖ਼ਰੀ ਦਿਨ ਪੋਰਟਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +