ਫਿਰੋਜ਼ਪੁਰ,(ਕੁਮਾਰ)- ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਐਨਕਲੇਵ ਫੇਜ਼ 2 ਵਿਚ ਅੱਜ ਦੁਪਹਿਰ ਦੇ ਵੇਲੇ ਬਿਜਲੀ ਦੇ ਚਲਦਿਆਂ ਇਕ 45 ਸਾਲਾ ਮਜ਼ਦੂਰ ਬਾਬੂਰਾਮ ਦੀ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਸ ਪਾਰਟੀ ਉਥੇ ਪੁੱਜ ਗਈ। ਸਥਾਨ ‘ਤੇ ਮੌਜੂਦ ਲੋਕਾਂ ਅਤੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਬਾਬੂਰਾਮ, ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਮਿੱਟੀ ਦੀ ਭਰਤੀ ਪਾਉਣ ਦਾ ਕੰਮ ਕਰਦਾ ਸੀ, ਉਹ ਅੱਜ ਦੁਪਹਿਰ ਕਰੀਬ 3 ਵਜੇ ਗੋਲਡਨ ਐਨਕਲੇਵ ਫੇਜ਼ 2 ਦੀ ਇੱਕ ਪਲਾਟ 'ਚ ਕੰਮ ਕਰ ਰਿਹਾ ਸੀ। ਉਸ ਵੇਲੇ ਬਿਜਲੀ ਦੀਆਂ ਤਾਰਾਂ ਕਰੀਬ ਹੋਣ ਕਾਰਣ ਉਸ ਨੂੰ ਕਰੰਟ ਲੱਗ ਗਿਆ। ਹਈ ਪਾਵਰ ਵਾਲੀਆਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲਗਣ ਕਾਰਨ ਬਾਬੂਰਾਮ ਦੀ ਮੌਤ ਹੋ ਗਈ। ਲੋਕਾਂ ਨੇ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦੇ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਹੈ। ਜੇਕਰ ਇਹ ਤਾਰਾਂ ਜਲਦੀ ਠੀਕ ਨਾ ਕੀਤੀਆਂ ਗਈਆਂ ਤਾਂ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਬਬੂਰਾਮ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਜਦ ਤੱਕ ਉਸਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਤੱਕ ਮੁਹੱਲੇ ਦੇ ਲੋਕ ਵੱਲੋਂ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਜਰੂਰ ਦਿਲਵਾਇਆ ਜਾਵੇਗਾ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਣ 68 ਦੀ ਮੌਤ, 2628 ਨਵੇਂ ਮਰੀਜ਼ਾਂ ਦੀ ਪੁਸ਼ਟੀ
NEXT STORY