ਗੁਰਦਾਸਪੁਰ (ਹਰਮਨ): ਅੱਜ ਬਾਅਦ ਦੁਪਹਿਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿੰਡ ਬੱਬੇਹਾਲੀ ਨੇੜਿਓਂ ਧਾਰੀਵਾਲ ਨੂੰ ਜਾਂਦੀ ਨਹਿਰ ਦੀ ਪਟਰੀ ਰਸਤੇ ਜਾ ਰਹੀਆਂ ਨੂੰਹ ਸੱਸ ਨੂੰ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੇਹਦ ਮੰਦਭਾਗੀ ਘਟਨਾ ਇਹ ਵਾਪਰੀ ਹੈ ਕਿ ਇਸ ਲੁੱਟ ਦੌਰਾਨ ਹੋਈ ਝੜਪ ਮੌਕੇ ਨੂੰਹ ਨਹਿਰ ਵਿੱਚ ਜਾ ਡਿੱਗੀ ਜੋ ਖਬਰ ਲਿਖੇ ਜਾਣ ਤੱਕ ਲਾਪਤਾ ਸੀ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਹੈ।

ਵੱਡੀ ਖਬਰ! ਪੰਜਾਬ 'ਚ ਲੰਗਰ ਦੇ ਨੂਡਲਜ਼ ਖਾਣ ਨਾਲ 17 ਨਿਆਣੇ ਬਿਮਾਰ
ਜਾਣਕਾਰੀ ਅਨੁਸਾਰ ਅੱਜ ਅਮਨਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਜੋ ਆਪਸ ਵਿੱਚ ਨੂੰਹ ਸੱਸ ਹਨ, ਐਕਟਵਾ ਤੇ ਸਵਾਰ ਹੋ ਕੇ ਤਿੱਬੜੀ ਤੋਂ ਧਾਰੀਵਾਲ ਨੂੰ ਜਾਂਦੀ ਨਹਿਰ ਦੀ ਪਟਰੀ ਰਸਤੇ ਜਾ ਰਹੀਆਂ ਸਨ। ਇਸ ਦੌਰਾਨ ਬੱਬੇਹਾਲੀ ਪੁੱਲ ਤੋਂ ਕਰੀਬ 200 ਮੀਟਰ ਦੂਰੀ 'ਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜਦੋਂ ਉਨ੍ਹਾਂ ਦੇ ਗਹਿਣੇ ਅਤੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਤਾਂ ਇਸ ਝੜਪ ਦੌਰਾਨ ਲੁਟੇਰਿਆਂ ਨੇ ਨੂੰਹ ਨੂੰ ਧੱਕਾ ਦੇ ਦਿੱਤਾ ਜਿਸ ਦੌਰਾਨ ਉਹ ਨਹਿਰ ਵਿੱਚ ਡਿੱਗ ਪਈ। ਇਸ ਮੌਕੇ ਲੁਟੇਰੇ ਫਰਾਰ ਹੋ ਗਏ ਅਤੇ ਸੱਸ ਵੱਲੋਂ ਰੌਲਾ ਪਾਏ ਜਾਣ ਤੇ ਲੋਕ ਇਕੱਤਰ ਹੋ ਗਏ ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਉਕਤ ਲਾਪਤਾ ਹੋਈ ਅਮਨਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਸੀ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਆਸ ਪਾਸ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਨਿਰੰਤਰ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਪੁਲਸ ਸਫਲ ਸਿੱਧ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਪਟੀ ਮੇਅਰ ਮਲਕੀਤ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਲਿਆ ਆਸ਼ਿਰਵਾਦ
NEXT STORY