ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਸਟੇਸ਼ਨ ਦੀਨਾਨਗਰ ਅਧੀਨ ਇਲਾਕੇ ਅੰਦਰ ਨਿੱਤ ਦਿਨ ਲੁੱਟ ਖੋਹ ਤੇ ਚੋਰੀ ਦੀਆ ਘਟਨਾ 'ਚ ਵਾਧਾ ਹੋਣ ਕਰ ਕੇ ਲੋਕਾਂ 'ਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ ਪਰ ਪੁਲਸ ਵੱਲੋਂ ਥਾਂ-ਥਾਂ ਨਾਕੇ ਲਗਾਉਣ ਦੇ ਕਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਫਿਰ ਵੀ ਨਿੱਤ ਦਿਨ ਇਹ ਘਟਨਾ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਇਸੇ ਤਰ੍ਹਾਂ ਅੱਜ ਦਿਨੇ ਇੱਕ ਮਹਿਲਾ ਬਾਜ਼ਾਰ ਤੋਂ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਉਸ ਦੇ ਕੰਨ ਤੋਂ ਵਾਲੀ ਝਪਟ ਲਈ ਗਈ ਤੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਮਾਤਾ ਬਜ਼ੁਰਗ ਨੇ ਦੱਸਿਆ ਕਿ ਉਹ ਬਾਜ਼ਾਰ ਤੋਂ ਆਪਣੇ ਘਰ ਬੇਰੀਅ ਮੁਹੱਲਾ ਜਾ ਰਹੀ ਸੀ ਜਦ ਗਲੀ ਵਿੱਚ ਪਹੁੰਚੀ ਤਾਂ ਇੱਕ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਆਇਆ, ਜਿਸ ਨੇ ਬਜ਼ੁਰਗ ਦੀ ਵਾਲੀ ਝਪਟ ਲਈ ਤੇ ਫਰਾਰ ਹੋ ਗਿਆ। ਉਧਰ ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਾ ਨੂੰ ਖੰਗਾਲਿਆ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਿੱਤ ਦਿਨ ਚੋਰੀ ਦੀਆਂ ਘਟਨਾ ਨੂੰ ਨੱਥ ਪਾਉਣ ਵਿੱਚ ਪੁਲਸ ਨੂੰ ਸਿਕੰਜਾ ਕੱਸਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਰ ਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ!
NEXT STORY